ਕੋਹਲੀ ਨਿਊਜ਼ੀਲੈਂਡ ਖਿਲਾਫ ਮੈਚ ''ਚ ਤੋੜ ਸਕਦੇ ਹਨ ਧੋਨੀ ਦਾ ਇਹ ਵੱਡਾ ਰਿਕਾਰਡ

01/23/2020 5:24:17 PM

ਸਪੋਰਟਸ ਡੈਸਕ— ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ (24 ਜਨਵਰੀ) ਨੂੰ ਆਕਲੈਂਡ 'ਚ ਮੇਜ਼ਬਾਨ ਨਿਊਜ਼ੀਲੈਂਡ ਖਿਲਾਫ ਪਹਿਲਾ ਟੀ-20 ਕੌਮਾਂਤਰੀ ਮੁਕਾਬਲਾ ਖੇਡਣ ਉਤਰੇਗੀ। ਰਨਮਸ਼ੀਨ ਕੋਹਲੀ ਦੋ ਕੋਲ ਇਸ ਮੁਕਾਬਲੇ 'ਚ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਤੋੜਨ ਦਾ ਮੌਕਾ ਹੋਵੇਗਾ। ਕੋਹਲੀ ਨੇ ਬਤੌਰ ਕਪਤਾਨ ਟੀ-20 ਕੌਮਾਂਤਰੀ ਕ੍ਰਿਕਟ 'ਚ ਅਜੇ ਤਕ 46.90 ਦੀ ਔਸਤ ਨਾਲ 1032 ਦੌੜਾਂ ਬਣਾਈਆਂ ਹਨ। ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਲਿਸਟ 'ਚ ਉਹ ਚੌਥੇ ਸਥਾਨ 'ਤੇ ਹਨ।

ਇਸ ਮੈਚ 'ਚ 81 ਦੌੜਾਂ ਬਣਾਉਂਦੇ ਹੀ ਉਹ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਧੋਨੀ ਨੂੰ ਪਿੱਛੇ ਛੱਡ ਕੇ ਦੂਜੇ ਨੰਬਰ 'ਤੇ ਪਹੁੰਚ ਜਾਣਗੇ। ਧੋਨੀ ਨੇ ਇਸ ਫਾਰਮੈਟ 'ਚ ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ 1112 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਦੇ ਫਾਫ ਡੁ ਪਲੇਸਿਸ 1273 ਦੌੜਾਂ ਦੇ ਨਾਲ ਇਸ ਲਿਸਟ 'ਚ ਪਹਿਲੇ ਨੰਬਰ 'ਤੇ ਹਨ। ਡੁ ਪਲੇਸਿਸ ਨੂੰ ਪਛਾੜ ਕੇ ਇਸ ਲਿਸਟ 'ਚ ਟਾਪ 'ਤੇ ਪਹੁੰਚਣ ਲਈ ਕੋਹਲੀ  ਨੂੰ 242 ਦੌੜਾਂ ਬਣਾਉਣੀਆਂ ਹੋਣਗੀਆਂ। ਕੋਹਲੀ ਨੇ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਬਤੌਰ ਕਪਤਾਨ ਆਪਣੀ 30ਵੀਂ ਪਾਰੀ 'ਚ 1000 ਦੌੜਾਂ ਪੂਰੀਆਂ ਕੀਤੀਆਂ ਸਨ ਜੋ ਕਿ ਸਭ ਤੋਂ ਤੇਜ਼ ਹੈ। ਜ਼ਿਕਰਯੋਗ ਹੈ ਕਿ ਕੋਹਲੀ ਨੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਸਰਜ਼ਮੀਂ 'ਤੇ ਇਕ ਵੀ ਟੀ-20 ਕੌਮਾਂਤਰੀ ਮੈਚ ਨਹੀਂ ਖੇਡਿਆ ਹੈ।
PunjabKesari
ਬਤੌਰ ਕਪਤਾਨ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ ਦੌੜਾਂ
* ਫਾਫ ਡੁ ਪਲੇਸਿਸ ਦੀਆਂ 40 ਪਾਰੀਆਂ 'ਚ 1273 ਦੌੜਾਂ
* ਐੱਮ. ਐੱਸ. ਧੋਨੀ ਦੀਆਂ 62 ਪਾਰੀਆਂ 'ਚ 1112 ਦੌੜਾਂ
* ਕੇਨ ਵਿਲੀਅਮਸਨ ਦੀਆਂ 39 ਪਾਰੀਆਂ 1083 ਦੌੜਾਂ
* ਵਿਰਾਟ ਕੋਹਲੀ ਦੀਆਂ 32 ਪਾਰੀਆਂ 'ਚ 1032 ਦੌੜਾਂ


Tarsem Singh

Content Editor

Related News