ਕੋਹਲੀ ਨੇ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਦੇ ਸਮੇਂ ’ਚ ਰੋਟੇਸ਼ਨ ਨੀਤੀ ਦਾ ਕੀਤਾ ਸਮਰਥਨ

03/04/2021 1:24:42 PM

ਅਹਿਮਦਾਬਾਦ (ਭਾਸ਼ਾ)- ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਦੇ ਸਮੇਂ ’ਚ ਰੋਟੇਸ਼ਨ ਨੀਤੀ ਯੋਗ ਹੈ ਕਿਉਂਕਿ ਸਖਤ ਇਕਾਂਤਵਾਸ ਨੂੰ ਵੇਖਦੇ ਹੋਏ ਮਾਨਸਿਕ ਥਕਾਣ ਕਾਰਣ ਖਿਡਾਰੀਆਂ ਦੀ ਭੁੱਖ ਬਰਕਰਾਰ ਰਹਿਣਾ ਬੇਹੱਦ ਮੁਸ਼ਕਲ ਹੈ। ਇੰਗਲੈਂਡ ਦੀ ਟੀਮ ਭਾਰਤ ਦੇ ਮੌਜੂਦਾ ਦੌਰੇ ’ਤੇ ਰੋਟੇਸ਼ਨ ਨੀਤੀ ਆਪਣਾ ਰਹੀ ਹੈ, ਜਿਸ ਦੀ ਕੇਵਿਨ ਪੀਟਰਸਨ ਵਰਗੇ ਦਿੱਗਜਾਂ ਨੇ ਆਲੋਚਨਾ ਕੀਤੀ ਹੈ। ਕੋਹਲੀ ਦਾ ਹਾਲਾਂਕਿ ਮੰਨਣਾ ਹੈ ਕਿ ਜਦੋਂ ਤੱਕ ਖਿਡਾਰੀ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਦਾ ਹਿੱਸਾ ਹਨ, ਉਦੋਂ ਤੱਕ ਵਿੱਚ-ਵਿੱਚ ਦੇ ਬ੍ਰੇਕ ਮਾੜਾ ਵਿਚਾਰ ਨਹੀਂ ਹੈ।

ਇਹ ਵੀ ਪੜ੍ਹੋ: ਪਿੱਚ ਵਿਵਾਦ ’ਤੇ ਚੜ੍ਹਿਆ ਵਿਰਾਟ ਕੋਹਲੀ ਦਾ ਪਾਰਾ, ਕਿਹਾ-ਅਸੀਂ 3 ਦਿਨ ’ਚ ਹਾਰੇ ਉਦੋਂ ਕੋਈ ਕੁੱਝ ਨਹੀਂ ਬੋਲਿਆ

ਕੋਹਲੀ ਨੇ ਕਿਹਾ,‘‘ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ’ਚ ਜਿਸ ਤਰ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਉਸ ਨਾਲ ਚੀਜ਼ਾਂ ਕਦੇ ਕਦੇ ਕਾਫੀ ਨੀਰਸ ਹੋ ਜਾਂਦੀਆਂ ਹਨ ਅਤੇ ਛੋਟੀਆਂ ਚੀਜ਼ਾਂ ਨੂੰ ਲੈ ਕੇ ਖੁਦ ਨੂੰ ਉਤਸ਼ਾਹਿਤ ਰੱਖਣਾ ਬੇਹੱਦ ਮੁਸ਼ਕਲ ਹੁੰਦਾ ਹੈ।’’ ਸਾਲ 2020 ’ਚ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਬ੍ਰੇਕ ਤੋਂ ਬਾਅਦ ਸਾਰੇ ਟੂਰਨਾਮੈਂਟ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ’ਚ ਖੇਡੇ ਜਾ ਰਹੇ ਹਨ। ਕੋਹਲੀ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਖੇਡ ਦਾ ਕੋਈ ਵੀ ਫਰਮੈਟ ਬ੍ਰੇਕ ਲਈ ਠੀਕ ਹੈ। ਕੋਈ ਵੀ ਇਨਸਾਨ ਪੂਰੇ ਸਾਲ ਇੰਨੇ ਸਾਰੇ ਮੈਚ ਨਹੀਂ ਖੇਡ ਸਕਦਾ। ਸਾਰਿਆਂ ਨੂੰ ਬ੍ਰੇਕ ਲਈ ਸਮੇਂ ਦੀ ਜ਼ਰੂਰਤ ਹੈ।’’

ਇਹ ਵੀ ਪੜ੍ਹੋ: ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ

ਕੋਹਲੀ ਨੇ ਹਾਲਾਂਕਿ ਕਿਹਾ ਕਿ ਰੋਟੇਸ਼ਨ ਨੀਤੀ ਦੀ ਸਫਲਤਾ ਲਈ ਮਜ਼ਬੂਤ ਬੈਂਚ ਸਟਰੈਂਥ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਮਾਮਲੇ ’ਚ ਭਾਰਤ ਕਿਸੇ ਤੋਂ ਪਿੱਛੇ ਨਹੀਂ ਹੈ। ਉਨ੍ਹਾਂ ਕਿਹਾ,‘‘ਸਾਡੀ ਬੈਂਚ ਸਟਰੈਂਥ ਕਿਤੇ ਜ਼ਿਆਦਾ ਮਹੱਤਵਪੂਰਣ ਹੈ ਕਿਉਂਕਿ ਜੇਕਰ ਤੁਹਾਡੇ ਕੋਲ ਅਜਿਹੇ ਖਿਡਾਰੀ ਹਨ, ਜਿਨ੍ਹਾਂ ’ਚ ਭੁੱਖ ਹੈ, ਜੋ ਤਿਆਰ ਹਨ, ਜੋ ਸਮਝਦੇ ਹਨ ਕਿ ਖੇਡ ਕਿਸ ਪਾਸੇ ਜਾ ਰਹੀ ਹੈ ਅਤੇ ਉਨ੍ਹਾਂ ’ਚ ਮੌਕਿਆਂ ਦਾ ਫਾਇਦਾ ਚੁੱਕਣ ਦੀ ਹਿੰਮਤ ਹੈ ਤਾਂ ਫਿਰ ਅਸੀਂ ਆਸਾਨੀ ਨਾਲ ਖਿਡਾਰੀਆਂ ਨੂੰ ਰੋਟੇਟ ਕਰ ਸਕਦੇ ਹਾਂ।’’

ਇਹ ਵੀ ਪੜ੍ਹੋ: STF ਨੇ ਮੁਕਾਬਲੇ ’ਚ ਢੇਰ ਕੀਤੇ ਮੁਖਤਾਰ ਅੰਸਾਰੀ ਦੇ 2 ਸ਼ਾਰਪ ਸ਼ੂਟਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News