WTC Final : ਢੋਲ ਦੀ ਥਾਪ ਸੁਣਦੇ ਹੀ ਚਲਦੇ ਮੈਚ ’ਚ ਭੰਗੜਾ ਪਾਉਣ ਲੱਗੇ ਵਿਰਾਟ ਕੋਹਲੀ, ਦੇਖੋ ਤਸਵੀਰਾਂ

Monday, Jun 21, 2021 - 02:55 PM (IST)

WTC Final : ਢੋਲ ਦੀ ਥਾਪ ਸੁਣਦੇ ਹੀ ਚਲਦੇ ਮੈਚ ’ਚ ਭੰਗੜਾ ਪਾਉਣ ਲੱਗੇ ਵਿਰਾਟ ਕੋਹਲੀ, ਦੇਖੋ ਤਸਵੀਰਾਂ

ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਮੈਚ ਦੇ ਦੌਰਾਨ ਕਾਫ਼ੀ ਹਮਲਾਵਰ ਦਿਖਾਈ ਦਿੰਦੇ ਹਨ ਪਰ ਇਸ ਦੇ ਨਾਲ ਹੀ ਉਹ ਹਰੇਕ ਮੈਚ ’ਚ ਖੇਡ ਦਾ ਪੂਰਾ ਆਨੰਦ ਵੀ ਮਾਣਦੇ ਹਨ ਤੇ ਕਈ ਵਾਰ ਉਨ੍ਹਾਂ ਦੇ ਅਜਿਹੇ ਵੀਡੀਓ ਤੇ ਤਸਵੀਰਾਂ ਵੀ ਵਾਇਰਲ ਹੋਈਆਂ ਹਨ। 
ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਬਾਲੀਵੁੱਡ ’ਚ ਐਂਟਰੀ ਲਈ ਤਿਆਰ ਸ਼੍ਰੀਸੰਤ, ਇਸ ਫ਼ਿਲਮ ’ਚ ਕਰਨਗੇ ਲੀਡ ਰੋਲ

ਨਿਊਜ਼ੀਲੈਂਡ ਖ਼ਿਲਾਫ਼ 32 ਸਾਲਾ ਦੇ ਕੋਹਲੀ ਸਲਿਪ ’ਚ ਫੀਲਡਿੰਗ ਕਰ ਰਹੇ ਸਨ ਉਸੇ ਸਮੇਂ ਸਟੇਡੀਅਮ ’ਚ ਢੋਲ ਦੀ ਥਾਪ ਸੁਣ ਕੇ ਅਚਾਨਕ ਉਹ ਭੰਗੜਾ ਪਾਉਣ ਲੱਗੇ। ਉਨ੍ਹਾਂ ਦੀਆਂ ਤਸਵੀਰਾਂ ਟਟਿੱਟਰ ਹੈਂਡਲ (ਅਕਾਊਂਟ) ਤੋਂ ਸ਼ੇਅਰ ਕੀਤੀਆਂ ਗਈਆਂ ਹਨ ਜੋ ਵਾਇਰਲ ਹੋ ਰਹੀਆਂ ਹਨ।


ਇਹ ਵੀ ਪੜ੍ਹੋ : ਉਸੇਨ ਬੋਲਟ ਬਣੇ ਜੁੜਵਾ ਬੱਚਿਆਂ ਦੇ ਪਿਤਾ

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਪਹਿਲੀ ਪਾਰੀ ’ਚ 217 ਦੌੜਾਂ ’ਤੇ ਢੇਰ ਹੋ ਗਈ ਜਿਸ ’ਚ ਕਾਈਲ ਜੈਮੀਸਨ ਨੇ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਨੇ ਵਿਰਾਟ ਕੋਹਲੀ ਦੇ ਬੇਸ਼ਕੀਮਤੀ ਵਿਕਟ ਸਮੇਤ ਇਨਿੰਗ ’ਚ 5 ਵਿਕਟ ਆਪਣੇ ਨਾਂ ਕੀਤੇ। ਜਦਕਿ ਨਿਊਜ਼ੀਲੈਂਡ ਨੇ ਤੀਜੇ ਦਿਨ ਆਪਣੀ ਪਾਰੀ ਦੇ ਦੌਰਾਨ 2 ਵਿਕਟਾਂ ਗੁਆ ਕੇ 101 ਦੌੜਾਂ ਬਣਾਈਆਂ ਪਰ ਖ਼ਰਾਬ ਰੌਸ਼ਨੀ ਕਾਰਨ ਮੈਚ ਨੂੰ 78 ਓਵਰ ਦੇ ਬਾਅਦ ਰੋਕਣਾ ਪਿਆ। ਇਸ ਤੋਂ ਪਹਿਲਾਂ ਦੂਜੇ ਦਿਨ 65 ਓਵਰ ਵੀ ਪੂਰੇ ਨਹੀਂ ਹੋ ਸਕੇ ਸਨ ਜਦਕਿ ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਨਹੀਂ ਹੋ ਸਕੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News