ਫਾਦਰਸ ਡੇ ’ਤੇ ਵਿਰਾਟ ਕੋਹਲੀ ਨੇ ਦਿੱਤੀ ਵਧਾਈ, ਕਿਹਾ ਪਿਤਾ ਹੋਣਾ ਸਭ ਤੋਂ ਵੱਡਾ ਆਨੰਦ ਤੇ ਆਸ਼ੀਰਵਾਦ

Sunday, Jun 20, 2021 - 07:51 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਫ਼ਾਦਰਸ ਡੇ ’ਤੇ ਆਪਣਾ ਸੰਦੇਸ਼ ਸਾਂਝਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਕਿਹਾ ਕਿ ਪਿਤਾ ਹੋਣਾ ਹੁਣ ਤਕ ਦਾ ਸਭ ਤੋਂ ਵੱਡਾ ਆਨੰਦ ਤੇ ਆਸ਼ਰੀਵਾਦ ਹੈ। ਇਸ ਤੋਂ ਪਹਿਲਾਂ ਆਲਰਾਊਂਡਰ ਹਾਰਦਿਕ ਪੰਡਯਾ ਨੇ ਆਪਣੀ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਇਕ ਨੋਟ ਲਿਖਿਆ ਸੀ।

ਕੋਹਲੀ ਨੇ ਕਿਹਾ ਕਿ ਦੁਨੀਆ ਭਰ ਦੇ ਸਾਰੇ ਫ਼ਾਦਰਸ ਨੂੰ ਹੈਪੀ ਫਾਦਰਸ ਡੇ। ਰੱਬ ਨੇ ਮੈਨੂੰ ਜੋ ਵੀ ਸ਼ਾਨਦਾਰ ਚੀਜ਼ਾਂ ਦਿੱਤੀਆਂ ਹਨ, ਉਨ੍ਹਾਂ ’ਚ ਪਿਤਾ ਹੋਣਾ ਹੁਣ ਤਕ ਦਾ ਸਭ ਤੋਂ ਵੱਡਾ ਆਨੰਦ ਤੇ ਆਸ਼ੀਰਵਾਦ ਹੈ। ਜਿਵੇਂ ਕਿ ਮੈਂ ਇਸ ਦਿਨ ਆਪਣੇ ਪਿਤਾ ਨੂੰ ਯਾਦ ਕਰਦਾ ਹਾਂ, ਮੈਂ ਵੀ ਆਪਣੀਆਂ ਯਾਦਾਂ ਇਕੱਠਿਆਂ ਹੀ ਮਨਾਉਂਦਾ ਹਾਂ।

PunjabKesariਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਆਪਣੇ ਪਿਤਾ ਤੇ ਆਪਣੇ ਪਤੀ ਲਈ ਇਕ ਸੰਦੇਸ਼ ਸਾਂਝਾ ਕਰਦੇ ਹੋਏ ਉਨ੍ਹਾਂ ਦੋਵਾਂ ਨੂੰ ਅਜਿਹੇ ਪੁਰਸ਼ ਕਿਹਾ ਜਿਨ੍ਹਾਂ ਦੇ ਨਕਸ਼ੇਕਦਮ ’ਤੇ ਲੋਕ ਚਲਦੇ ਹਨ। ਇਹ ਦੋਵੇਂ ਭਰਪੂਰ ਪਿਆਰ ਤੇ ਕਿਰਪਾ ਨਾਲ ਭਰੇ ਹੋਏ ਹਨ।  

PunjabKesariਕੋਹਲੀ ਵਰਤਮਾਨ ਸਮੇਂ ’ਚ ਸਾਊਥੰਪਟਨ ’ਚ ਹਨ ਤੇ ਨਿਊਜ਼ੀਲੈਂਡ ਖ਼ਿਲਾਫ ਏਜਿਸ ਬਾਊਲ ’ਚ ਚਲ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ ’ਚ ਟੀਮ ਦੀ ਅਗਵਾਈ ਕਰ ਰਹੇ ਹਨ। ਇਸ ਮਹਾ ਮੁਕਾਬਲੇ ਦੇ ਪਹਿਲੇ ਦਿਨ ਮੀਂਹ ਕਾਰਨ ਮੈਚ ਨਹੀਂ ਖੇਡਿਆ ਜਾ ਸਕਿਆ ਤੇ ਕੇਨ ਵਿਲੀਅਮਸਨ ਨੇ ਦੂਜੇ ਦਿਨ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਸਲਾਮੀ ਬੱਲੇਬਾਜ਼ਾਂ (ਰੋਹਿਤ ਸ਼ਰਮਾ ਤੇ ਸ਼ੁੱਭਮਨ ਗਿੱਲ) ਨੇ ਪਹਿਲੇ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ ਤੇ ਭਾਰਤ ਨੇ ਪਹਿਲੇ ਦਿਨ 146/3 ਦਾ ਸਕੋਰ ਬਣਾਇਆ।

ਤੀਜੇ ਦਿਨ ਕੋਹਲੀ 44 ਦੌੜਾਂ ’ਤੇ ਆਊਟ ਹੋ ਗਏ ਜਦਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜਿਸ ਤੋਂ ਉਮੀਦ ਸੀ ਕਿ ਉਹ ਮੁਸ਼ਕਲ ਹਾਲਾਤ ’ਚ ਸੰਘਰਸ਼ ਕਰਦੇ ਨਜ਼ਰ ਆਉਣਗੇ ਉਹ ਸਿਰਫ਼ 4 ਦੌੜਾਂ ’ਤੇ ਆਊਟ ਹੋ ਗਏ।


Tarsem Singh

Content Editor

Related News