ਕੀ ਇਸ ਮੈਸੇਜ ਨਾਲ ਵਿਰਾਟ ਕੋਹਲੀ ਦੀ ਜੁਬਾਨ 'ਤੇ ਲੱਗ ਜਾਵੇਗਾ ਤਾਲਾ

11/17/2018 2:56:10 PM

ਨਵੀਂ ਦਿੱਲੀ— ਫੈਨ ਨੂੰ ਦੇਸ਼ ਛੱਡਣ ਦੀ ਨਸੀਹਤ ਦੇ ਕੇ ਟਰੋਲ ਹੋਏ ਵਿਰਾਟ ਕਹੋਲੀ ਨੂੰ ਬੀ.ਸੀ.ਸੀ.ਆਈ ਨੂੰ ਚਲਾ ਰਹੇ ਸੀ.ਓ.ਏ. ਨੇ ਆਸਟ੍ਰੇਲੀਆ ਦੌਰੇ 'ਤੇ ਆਪਣੇ ਵਿਵਹਾਰ 'ਤੇ ਕਾਬੂ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਇਕ ਖਬਰ ਮੁਤਾਬਕ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਸੀ.ਓ.ਏ. ਦੇ ਚੀਫ ਵਿਨੋਦ ਰਾਏ ਨੇ ਵਟਸਅੱਪ ਮੈਸੇਜ ਦੇ ਜਰੀਏ ਕੋਹਲੀ ਨੂੰ ਇਸ ਗੱਲ ਦੇ ਨਿਰਦੇਸ਼ ਦਿੱਤੇ ਕਿ ਉਹ ਇਸ ਦੌਰੇ 'ਤੇ ਨਾ ਸਿਰਫ ਫੈਨਜ਼ ਦੇ ਨਾਲ ਬਲਕਿ ਮੀਡੀਆ ਨਾਲ ਵੀ ਇਜ਼ਤ ਨਾਲ ਗੱਲ ਕਰਨ।
ਖਬਰਾ ਮੁਤਾਬਕ ਸੀ.ਓ.ਏ. ਦੇ ਇਸ ਮੈਸੇਜ ਤੋਂ ਬਾਅਦ ਕੋਹਲੀ ਨਾਲ ਫੋਨ 'ਤੇ ਗੱਲ ਵੀ ਹੋਈ ਅਤੇ ਵੀਰਵਾਰ ਨੂੰ ਰਵਾਨਗੀ ਤੋਂ ਪਹਿਲਾਂ ਹੋਈ ਪ੍ਰੈੱਸ ਕਾਨਫਰੈਂਸ 'ਚ ਕੋਹਲੀ ਦਾ ਬਦਲਿਆ ਹੋਇਆ ਵਿਵਹਾਰ ਵੀ ਇਸੇ ਮੈਸੇਜ ਦਾ ਹੀ ਅਸਰ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇੰਗਲੈਂਡ ਦੌਰੇ 'ਤੇ ਕੋਚ ਸ਼ਾਸਤਰੀ ਨੇ ਕੋਹਲੀ ਦੀ ਟੀਮ ਇੰਡੀਆ ਨੂੰ ਪਿਛਲੇ 15-20 ਸਾਲ ਦੀ ਟਾਪ ਟੀਮ ਦੱਸਿਆ ਸੀ ਜਿਸ 'ਤੇ ਸਵਾਲ ਪੁੱਛੇ ਜਾਣ 'ਤੇ ਕੋਹਲੀ ਪ੍ਰੈੱਸ ਕਾਨਫਰੈਂਸ ਦੌਰਾਨ ਇਕ ਪੱਤਰਕਾਰ ਨਾਲ ਇਸ ਮਸਲੇ 'ਤੇ ਭਿੜ ਗਏ ਸਨ। ਹੁਣ ਦੇਖਣਾ ਹੋਵੇਗਾ ਕਿ ਵਿਨੋਦ ਰਾਏ ਦੀ ਨਸੀਹਤ ਜਾਂ ਆਦੇਸ਼ ਆਸਟ੍ਰੇਲੀਆ ਦੌਰੇ 'ਤੇ ਕਿੰਨੇ ਸਮੇਂ ਤੱਕ ਕੋਹਲੀ ਨੂੰ ਖਾਮੋਸ਼ ਰੱਖ ਪਾਉਂਦੇ ਹਨ।


suman saroa

Content Editor

Related News