ਵਿਰਾਟ ਕੋਹਲੀ ਨੂੰ ਆਪਣਾ ਹੰਕਾਰ ਛੱਡਣਾ ਹੋਵੇਗਾ, ਜਾਣੋ ਮਹਾਨ ਕ੍ਰਿਕਟਰ ਕਪਿਲ ਦੇਵ ਨੇ ਕਿਉਂ ਕਹੀ ਇਹ ਗੱਲ

Monday, Jan 17, 2022 - 03:51 PM (IST)

ਸਪੋਰਟਸ ਡੈਸਕ- ਵਿਰਾਟ ਕੋਹਲੀ ਦੇ ਭਾਰਤ ਦੇ ਟੈਸਟ ਕਪਤਾਨ ਦੀ ਭੂਮਿਕਾ ਤੋਂ ਹਟਣ ਦੇ ਕਦਮ ਨੂੰ ਕ੍ਰਿਕਟ ਜਗਤ ਤੋਂ ਸ਼ਲਾਘਾ ਮਿਲ ਰਹੀ ਹੈ। 33 ਸਾਲਾ ਕੋਹਲੀ ਨੇ 68 ਟੈਸਟ ਮੈਚਾਂ 'ਚ 40 ਜਿੱਤ ਦੇ ਨਾਲ ਟੈਸਟ ਫਾਰਮੈਟ 'ਚ ਭਾਰਤ ਦੇ ਸਭ ਤੋਂ ਸਫਲ ਕਪਤਾਨ ਦੇ ਤੌਰ 'ਤੇ ਖ਼ੁਦ ਨੂੰ ਸਾਬਤ ਕੀਤਾ ਹੈ। ਉਨ੍ਹਾਂ ਨੇ ਆਸਟਰੇਲੀਆ 'ਚ ਇਕ ਇਤਿਹਾਸਕ ਟੈਸਟ ਸੀਰੀਜ਼ ਜਿੱਤਣ 'ਚ ਟੀਮ ਦੀ ਮਦਦ ਕੀਤੀ। ਕੋਹਲੀ ਟੀਮ ਨੂੰ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੀ ਟੈਸਟ ਰੈਂਕਿੰਗ 'ਚ ਚੋਟੀ 'ਤੇ ਲੈ ਗਏ।

ਇਹ ਵੀ ਪੜ੍ਹੋ : ਵਿਰਾਟ ਵੱਲੋਂ ਕਪਤਾਨੀ ਛੱਡਣ ਮਗਰੋਂ ਅਨੁਸ਼ਕਾ ਨੇ ਲਿਖਿਆ ਭਾਵੁਕ ਨੋਟ, 'ਤੁਸੀਂ ਹਮੇਸ਼ਾ ...'

ਵਿਰਾਟ ਕੋਹਲੀ ਕੋਲ ਭਾਰਤ ਦੇ ਟੈਸਟ ਕਪਤਾਨ ਦੇ ਰੂਪ 'ਚ ਸਭ ਤੋਂ ਜ਼ਿਆਦਾ 68 ਟੈਸਟ ਮੈਚ ਖੇਡਣ ਦਾ ਰਿਕਾਰਡ ਵੀ ਹੈ। ਬੀਤੇ ਤੇ ਵਰਤਮਾਨ ਸਮੇਂ ਦੇ ਖਿਡਾਰੀਆਂ ਸਮੇਤ ਕ੍ਰਿਕਟ ਬਿਰਾਦਰੀ ਨੇ ਇਸ ਖਿਡਾਰੀ ਨੂੰ ਉਸ ਦੇ ਸਫਲ ਕਾਰਜਕਾਲ ਲਈ ਵਧਾਈ ਦਿੱਤੀ ਤੇ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਵੀ ਵਿਰਾਟ ਕੋਹਲੀ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਕਪਿਲ ਦੇਵ ਨੇ ਕਿਹਾ ਕਿ ਕੋਹਲੀ ਕਪਤਾਨੀ ਦਾ ਆਨੰਦ ਨਹੀ ਮਾਣ ਰਹੇ ਸਨ ਤੇ ਇਹ ਇਕ ਮੁਸ਼ਕਲ ਫ਼ੈਸਲਾ ਰਿਹਾ ਹੋਵੇਗਾ।

PunjabKesari

ਵਿਸ਼ਵ ਕੱਪ ਜੇਤੂ ਕਪਿਲ ਦੇਵ ਨੇ ਕਪਤਾਨੀ ਦੇ ਦਬਾਅ ਨੂੰ ਰੇਖਾਂਕਿਤ ਕੀਤਾ ਜੋ ਕੋਹਲੀ ਦੀ ਬੱਲੇਬਾਜ਼ੀ 'ਤੇ ਵੀ ਪ੍ਰਭਾਵ ਪਾ ਰਿਹਾ ਸੀ। ਕੋਹਲੀ ਨੇ 2021 'ਚ 11 ਟੈਸਟ 'ਚ 28.21 ਦੇ ਮਾਮੂਲੀ ਔਸਤ ਨਾਲ 536 ਦੌੜਾਂ ਬਣਾਈਆਂ। ਕਪਿਲ ਦੇਵ ਨੇ ਕਿਹਾ ਕਿ ਮੈਂ ਟੈਸਟ ਕਪਤਾਨੀ ਛੱਡਣ ਦੇ ਵਿਰਾਟ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਟੀ-20 ਦੀ ਕਪਤਾਨੀ ਛੱਡਣ ਦੇ ਬਾਅਦ ਤੋਂ ਹੀ ਉਹ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ। ਉਹ ਹਾਲ ਦੇ ਦਿਨਾਂ 'ਚ ਕਾਫੀ ਤਣਾਅ 'ਚ ਨਜ਼ਰ ਆ ਰਹੇ ਹਨ, ਕਾਫ਼ੀ ਦਬਾਅ 'ਚ ਨਜ਼ਰ ਆ ਰਹੇ ਹਨ, ਇਸ ਲਈ ਆਜ਼ਾਦ ਤੌਰ 'ਤੇ ਖੇਡਣ ਲਈ ਕਪਤਾਨੀ ਛੱਡਣਾ ਇਕ ਬਦਲ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵਾਅਦਾ ਜੋ ਵਫ਼ਾ ਨਾ ਹੋਇਆ, ਮਲਿਕਾ ਹਾਂਡਾ ਨੂੰ ਨਹੀਂ ਮਿਲਿਆ ਨਿਯੁਕਤੀ ਪੱਤਰ

ਕਪਿਲ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਉਹ ਇਕ ਪ੍ਰਪੱਕ ਵਿਅਕਤੀ ਹੈ। ਮੈਨੂੰ ਉਮੀਦ ਹੈ ਕਿ ਉਨ੍ਹਾਂ ਨੇ ਇਹ ਮਹੱਤਵਪੂਰਨ ਫ਼ੈਸਲਾ ਲੈਣ ਤੋਂ ਪਹਿਲਾਂ ਕਾਫ਼ੀ ਸੋਚ ਵਿਚਾਰ ਕੀਤਾ ਹੋਵੇਗਾ। ਸਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਹੋਵੇਗਾ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ। ਆਪਣੇ ਸੁਨਹਿਰੀ ਦਿਨਾਂ 'ਚ, ਕਪਿਲ ਕ੍ਰਿਸ਼ਣਾਮਾਚਾਰੀ ਸ਼੍ਰੀਕਾਂਤ ਤੇ ਮੁਹੰਮਦ ਅਜ਼ਹਰੂਦੀਨ ਦੀ ਅਗਵਾਈ 'ਚ ਖੇਡੇ ਤੇ ਉਹ ਚਾਹੁੰਦੇ ਹਨ ਕਿ ਕੋਹਲੀ ਇਕ ਬੱਲੇਬਾਜ਼ ਦੇ ਤੌਰ 'ਤੇ ਨਵੇਂ ਕਪਤਾਨ ਦੀ ਅਗਵਾਈ 'ਚ ਖੇਡਣ।

PunjabKesari

ਕਪਿਲ ਦੇਵ ਨੇ ਕਿਹਾ ਕਿ ਸੁਨੀਲ ਗਾਵਸਕਰ ਵੀ ਮੇਰੇ ਅੰਡਰ 'ਚ ਖੇਡੇ। ਮੈਂ ਕੇ. ਸ਼੍ਰੀਕਾਂਤ ਤੇ ਅਜ਼ਹਰੂਦੀਨ ਦੀ ਅਗਵਾਈ 'ਚ ਖੇਡਿਆ। ਮੈਨੂੰ ਕੋਈ ਹੰਕਾਰ ਨਹੀਂ ਸੀ। ਵਿਰਾਟ ਨੂੰ ਵੀ ਆਪਣਾ ਹੰਕਾਰ ਛੱਡਣਾ ਹੋਵੇਗਾ ਤੇ ਇਕ ਨੌਜਵਾਨ ਕ੍ਰਿਕਟਰ ਦੀ ਅਗਵਾਈ 'ਚ ਖੇਡਣਾ ਹੋਵੇਗਾ। ਇਸ ਨਾਲ ਉਨ੍ਹਾਂ ਨੂੰ ਤੇ ਭਾਰਤੀ ਕ੍ਰਿਕਟ ਨੂੰ ਮਦਦ ਮਿਲੇਗੀ। ਵਿਰਾਟ ਨੂੰ ਨਵੇਂ ਕਪਤਾਨ, ਨਵੇਂ ਖਿਡਾਰੀਆਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਅਸੀਂ ਬੱਲੇਬਾਜ਼ ਵਿਰਾਟ ਕੋਹਲੀ ਨੂੰ ਨਹੀਂ ਗੁਆ ਸਕਦੇ... ਬਿਲਕੁਲ ਨਹੀਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News