ਐਡ ਸ਼ੂਟ ਦੌਰਾਨ ਹੋਈ ਸੀ ਵਿਰਾਟ-ਅਨੁਸ਼ਕਾ ਦੀ ਮੁਲਾਕਾਤ, ਅਜਿਹੀ ਹੈ ਦੋਵਾਂ ਦੀ ਲਵ ਸਟੋਰੀ

11/05/2022 6:13:50 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਜਿੱਥੇ ਉਨ੍ਹਾਂ ਨੂੰ ਦੁਨੀਆ ਭਰ ਤੋਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ ਉੱਥੇ ਹੀ ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਟੀਵੀ ਐਡ ਦੇ ਦੌਰਾਨ ਦੋਨਾਂ ਨੂੰ ਪਿਆਰ ਹੋ ਗਿਆ ਸੀ ਅਤੇ ਕੁਝ ਸਾਲਾਂ ਬਾਅਦ ਉਨ੍ਹਾਂ ਨੇ ਵਿਆਹ ਕਰ ਲਿਆ। ਹੁਣ ਵਿਰਾਟ ਅਤੇ ਅਨੁਸ਼ਕਾ ਦੀ ਇੱਕ ਬੇਟੀ ਵੀ ਹੈ ਜਿਸ ਦਾ ਨਾਮ ਵਾਮਿਕਾ ਹੈ।

ਇਹ ਵੀ ਪੜ੍ਹੋ : T20 WC 2022 :ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ 'ਚ ਇੰਗਲੈਂਡ, ਆਸਟ੍ਰੇਲੀਆ ਦਾ ਟੁੱਟਿਆ ਸੁਫ਼ਨਾ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਪਹਿਲੀ ਮੁਲਾਕਾਤ

ਅਨੁਸ਼ਕਾ ਅਤੇ ਵਿਰਾਟ ਦੀ ਮੁਲਾਕਾਤ 2013 ਵਿੱਚ ਇੱਕ ਸ਼ੈਂਪੂ ਐਡ ਸ਼ੂਟ ਦੌਰਾਨ ਹੋਈ ਸੀ।ਇਸ ਤੋਂ ਬਾਅਦ ਦੋਨਾਂ ਨੇ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। 2014 ਦੇ ਦੱਖਣੀ ਅਫਰੀਕਾ ਦੌਰੇ ਦੌਰਾਨ, ਇਨ੍ਹਾਂ ਅਫਵਾਹਾਂ ਨੇ ਉਸ ਸਮੇਂ ਜ਼ੋਰ ਫੜਿਆ ਜਦੋਂ ਅਨੁਸ਼ਕਾ ਨੂੰ ਉਸ ਹੋਟਲ ਵਿੱਚ ਦੇਖਿਆ ਗਿਆ ਜਿੱਥੇ ਭਾਰਤੀ ਕ੍ਰਿਕਟ ਟੀਮ ਠਹਿਰੀ ਹੋਈ ਸੀ। ਇਸ ਤੋਂ ਬਾਅਦ ਵਿਰਾਟ ਕੋਹਲੀ ਨੂੰ ਵੀ ਅਨੁਸ਼ਕਾ ਸ਼ਰਮਾ ਨੂੰ ਆਪਣੀ ਕਾਰ 'ਚ ਮੁੰਬਈ ਛੱਡਦੇ ਦੇਖਿਆ ਗਿਆ।

PunjabKesari

ਹੱਥਾਂ 'ਚ ਹੱਥ ਪਾਏ ਆਏ ਨਜ਼ਰ

ਇਨ੍ਹਾਂ ਸਾਰੀਆਂ ਅਫਵਾਹਾਂ ਵਿਚਾਲੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਲਗਾਤਾਰ ਆਪਣੇ ਰਿਸ਼ਤੇ ਨੂੰ ਲੁਕਾ ਰਹੇ ਸਨ। ਇਸ ਦੌਰਾਨ ਫਰਵਰੀ 2014 'ਚ ਦੋਵਾਂ ਨੂੰ ਨਿਊਜ਼ੀਲੈਂਡ ਦੀਆਂ ਸੜਕਾਂ 'ਤੇ ਇਕ-ਦੂਜੇ ਦਾ ਹੱਥ ਫੜੇ ਹੋਏ ਦੇਖਿਆ ਗਿਆ ਸੀ। ਉਦੋਂ ਵੀ ਭਾਰਤੀ ਟੀਮ ਨਿਊਜ਼ੀਲੈਂਡ ਦੇ ਦੌਰੇ 'ਤੇ ਸੀ, ਉਸ ਤੋਂ ਬਾਅਦ ਜਦੋਂ ਅਨੁਸ਼ਕਾ ਆਪਣੀ ਫਿਲਮ 'ਬਾਂਬੇ ਵੈਲਵੇਟ' ਦੀ ਸ਼ੂਟਿੰਗ ਦੌਰਾਨ ਸ਼੍ਰੀਲੰਕਾ ਗਈ ਸੀ ਤਾਂ ਉਹ ਵਿਰਾਟ ਦੇ 26ਵੇਂ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇਣ ਲਈ ਭਾਰਤ ਦੇ ਉਦੈਪੁਰ ਸ਼ਹਿਰ 'ਚ ਪਹੁੰਚੀ ਸੀ।

PunjabKesari

ਸੈਂਕੜਾ ਲਗਾਉਣ ਤੋਂ ਬਾਅਦ ਅਨੁਸ਼ਕਾ ਨੂੰ ਕੀਤੀ ਸੀ ਫਲਾਇੰਗ ਕਿੱਸ  

2014 ਦੇ ਅੰਤ ਵਿੱਚ, ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਦੌਰਾਨ 2014 'ਚ ਸ਼੍ਰੀਲੰਕਾ ਦੇ ਖਿਲਾਫ ਮੈਚ ਦੌਰਾਨ ਜਦੋਂ ਵਿਰਾਟ ਕੋਹਲੀ ਨੇ ਸੈਂਕੜਾ ਲਗਾਇਆ ਤਾਂ ਦਰਸ਼ਕਾਂ 'ਚ ਬੈਠੀ ਅਨੁਸ਼ਕਾ ਸ਼ਰਮਾ ਨੂੰ ਫਲਾਇੰਗ ਕਿੱਸ ਦਿੱਤੀ। ਉਦੋਂ ਤੋਂ ਇਹ ਸਾਫ ਹੋ ਗਿਆ ਸੀ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਵਿਰਾਟ ਕੋਹਲੀ ਨੇ ਵੀ ਖੁੱਲ੍ਹ ਕੇ ਕਿਹਾ ਕਿ ਹਾਂ, ਅਸੀਂ ਕਿਸੇ ਤੋਂ ਕੁਝ ਵੀ ਨਹੀਂ ਲੁਕਾਵਾਂਗੇ, ਕਿਉਂਕਿ ਅਸੀਂ ਆਮ ਇਨਸਾਨ ਹਾਂ। ਆਮ ਇਨਸਾਨਾਂ ਵਾਂਗ ਸਾਨੂੰ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਲੋੜ ਨਹੀਂ ਹੈ।

PunjabKesari

ਇਸ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਵੱਖ-ਵੱਖ ਇਸ਼ਤਿਹਾਰਾਂ ਵਿੱਚ ਨਜ਼ਰ ਆਏ। ਵਿਰਾਟ ਅਤੇ ਅਨੁਸ਼ਕਾ ਨੇ ਮਾਨਯਵਰ ਦੇ ਇੱਕ ਇਸ਼ਤਿਹਾਰ ਵਿੱਚ ਇਕੱਠੇ ਕੰਮ ਕੀਤਾ ਸੀ। ਇਹ ਵਿਗਿਆਪਨ ਵਿਆਹ ਦੇ ਵਿਸ਼ੇ 'ਤੇ ਆਧਾਰਿਤ ਸੀ, ਜਿਸ 'ਚ ਦੋਵੇਂ ਇਕ-ਦੂਜੇ ਨਾਲ ਪਿਆਰ ਭਰੇ ਵਾਅਦੇ ਕਰਦੇ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਇਸ਼ਤਿਹਾਰ ਦਾ ਇਹ ਵੀਡੀਓ ਵਾਇਰਲ ਹੋਇਆ ਸੀ ਅਤੇ ਲੋਕਾਂ ਨੇ ਦੋਵਾਂ ਨੂੰ ਕਾਫੀ ਪਸੰਦ ਕੀਤਾ ਸੀ।

PunjabKesari

ਵਿਰਾਟ-ਅਨੁਸ਼ਕਾ ਦਾ ਵਿਆਹ

ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਦਸੰਬਰ 2017 ਵਿੱਚ ਇਟਲੀ ਵਿੱਚ ਵਿਆਹ ਕਰਵਾ ਲਿਆ।ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਹਨ ਅਤੇ ਹੁਣ ਉਹ ਮਾਤਾ-ਪਿਤਾ ਬਣ ਗਏ ਹਨ। ਅਨੁਸ਼ਕਾ ਨੇ ਜਨਵਰੀ 2021 'ਚ ਵਾਮਿਕਾ ਨਾਂ ਦੀ ਬੇਟੀ ਨੂੰ ਜਨਮ ਦਿੱਤਾ ਸੀ।ਹਾਲਾਂਕਿ ਵਿਰਾਟ ਅਤੇ ਅਨੁਸ਼ਕਾ ਆਪਣੀ ਬੇਟੀ ਦੇ ਜਨਮ ਤੋਂ ਬਾਅਦ ਤੋਂ ਹੀ ਵਾਮਿਕਾ ਨੂੰ ਕੈਮਰੇ ਤੋਂ ਦੂਰ ਰੱਖਦੇ ਆ ਰਹੇ ਹਨ ਅਤੇ ਫੋਟੋਗ੍ਰਾਫਰਾਂ ਅਤੇ ਪ੍ਰਸ਼ੰਸਕਾਂ ਨੂੰ ਪ੍ਰਾਈਵੇਸੀ ਦਾ ਧਿਆਨ ਰੱਖਣ ਦੀ ਅਪੀਲ ਕਰਦੇ ਰਹੇ ਹਨ ਪਰ ਫਿਰ ਵੀ ਕਈ ਵਾਰ ਉਨ੍ਹਾਂ ਦੀ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹੀਆਂ ਹਨ। 

PunjabKesari

ਇਹ ਵੀ ਪੜ੍ਹੋ : Happy Birthday Virat Kohli : ਵਿਰਾਟ ਕੋਹਲੀ ਦਾ ਹਰ ਰਿਕਾਰਡ ਹੈ ਬੇਹੱਦ ਖ਼ਾਸ, ਦੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News