2020 'ਚ ਟਵਿੱਟਰ 'ਤੇ ਛਾਏ ਰਹੇ ਵਿਰਾਟ ਅਤੇ ਗੀਤਾ ਫੋਗਾਟ

Monday, Dec 14, 2020 - 07:54 PM (IST)

ਨਵੀਂ ਦਿੱਲੀ- ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਪਹਿਲਵਾਨ ਗੀਤਾ ਫੋਗਾਟ ਇਸ ਸਾਲ ਟਵਿੱਟਰ 'ਤੇ ਛਾਏ ਰਹੇ ਅਤੇ ਸਭ ਤੋਂ ਵੱਧ ਮੈਂਸ਼ਨ ਕੀਤੇ ਜਾਣ ਵਾਲੇ ਭਾਰਤੀ ਅਥਲੀਟ ਬਣ ਗਏ। ਇਸ ਸਾਲ ਦੁਨੀਆ ਭਰ 'ਚ ਕੋਰੋਨਾ ਕਾਰਣ ਲਾਕਡਾਊਨ ਲੱਗਾ ਸੀ। ਇਸ ਕਾਰਣ ਖੇਡ ਸਰਗਰਮੀਆਂ ਕਾਫੀ ਸਮੇਂ ਤੋਂ ਠੱਗ ਸਨ। ਇਸ ਦੌਰਾਨ ਖਿਡਾਰੀ ਅਤੇ ਪ੍ਰਸ਼ੰਸਕ ਟਵਿੱਟਰ 'ਤੇ ਇਕ-ਦੂਜੇ ਨਾਲ ਜੁੜੇ ਰਹੇ।

PunjabKesari

ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਿਨਆਸ ਲੈਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਕਟ 'ਚ ਧੋਨੀ ਦੀ ਸ਼ਲਾਘਾ ਕਰਦੇ ਹੋਏ ਇਕ ਪੱਤਰ ਲਿਖਿਆ ਸੀ। ਧੋਨੀ ਨੇ ਇਸ ਪੱਤਰ ਦਾ ਜਵਾਬ ਦਿੱਤਾ ਸੀ ਜੋ ਇਸ ਸਾਲ ਭਾਰਤੀ ਖੇਡਣ 'ਚ ਟਵਿੱਟਰ 'ਤੇ ਸਭ ਤੋਂ ਜ਼ਿਆਦਾ ਰੀ-ਟਵੀਟ ਕੀਤੇ ਜਾਣ ਵਾਲੇ ਟਵੀਟ ਰਹੇ।

PunjabKesari
ਵਿਰਾਟ ਨੇ ਟਵਿੱਟਰ 'ਤੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਫੋਟੋ ਸ਼ੇਅਰ ਕਰ ਕੇ ਨਵਾਂ ਮਹਿਮਾਨ ਆਉਣ ਬਾਰੇ ਜਾਣਕਾਰੀ ਦਿੱਤੀ ਸੀ। ਉਸ ਦੀ ਇਹ ਪੋਸਟ ਟਵੀਟਰ 'ਤੇ ਸਭ ਤੋਂ ਵਧ ਪਸੰਦ ਕੀਤੀ ਗਈ। ਖੇਡਾਂ 'ਚ ਸਭ ਤੋਂ ਵਧ ਹੈਸ਼ਟੈਗ ਮਾਮਲੇ 'ਚ ਆਈ. ਪੀ. ਐੱਲ.-2020 ਪਹਿਲੇ ਸਥਾਨ 'ਤੇ ਰਿਹਾ। ਕੋਰੋਨਾ ਕਾਰਣ ਇਸ ਵਾਰ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਕੀਤਾ ਗਿਆ ਸੀ।
ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ ਆਈ. ਪੀ. ਐੱਲ.-2020 'ਚ ਸਭ ਤੋਂ ਵਧ ਟਵੀਟ ਕੀਤੀ ਜਾਣ ਵਾਲੀ ਟੀਮ ਰਹੀ ਅਤੇ ਵਹੀਸਲਪੋਡੁ ਹੈਸ਼ਟੈਗ ਇਸ ਸਾਲ ਟਵਿੱਟਰ 'ਤੇ ਸਭ ਤੋਂ ਵੱਧ ਟਵੀਟ ਕੀਤੇ ਜਾਣ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਰਿਹਾ ਜਦਕਿ ਟੀਮ ਇੰਡੀਆ ਹੈਸ਼ਟੈਗ ਤੀਜੇ ਨੰਬਰ 'ਤੇ ਰਿਹਾ। ਇਸ ਸਾਲ ਟਵਿੱਟਰ 'ਤੇ ਸਭ ਤੋਂ ਵਧੀ ਮੈਂਸ਼ਨ ਕੀਤੀ ਜਾਣ ਵਾਲੀ ਭਾਰਤੀ ਮਰਦ ਅਥਲੀਟਾਂ 'ਚ ਵਿਰਾਟ ਪਹਿਲੇ ਸਥਾਨ 'ਤੇ ਰਿਹਾ ਜਦਕਿ ਧੋਨੀ ਦੂਜੇ ਅਤੇ ਰੋਹਿਤ ਸ਼ਰਮਾ ਤੀਜੇ ਨੰਬਰ 'ਤੇ ਰਹੇ।

PunjabKesari

ਮਹਿਲਾਵਾਂ 'ਚ ਟੋਕੀਓ ਓਲੰਪਿਕ ਦੀ ਦੌੜ 'ਚ ਸ਼ਾਮਿਲ ਪਹਿਲਵਾਨ ਗੀਤਾ ਫੋਗਾਟ ਟਵਿੱਟਰ 'ਤੇ ਛਾਈ ਰਹੀ ਅਤੇ ਪਹਿਲੇ ਸਥਾਨ 'ਤੇ ਰਹੀ ਜਦਕਿ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਅਤੇ ਸਾਈਨਾ ਨੇਹਵਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।

ਨੋਟ- 2020 'ਚ ਟਵਿੱਟਰ 'ਤੇ ਛਾਏ ਰਹੇ ਵਿਰਾਟ ਅਤੇ ਗੀਤਾ ਫੋਗਾਟ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News