ਵਿਨੇਸ਼ ਫੋਗਾਟ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਜਿੱਤਿਆ ਕਾਂਸੀ ਦਾ ਤਮਗ਼ਾ
Thursday, Sep 15, 2022 - 02:21 PM (IST)

ਬੇਲਗ੍ਰੇਡ : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ (53 ਕਿ.ਗ੍ਰਾ.)) ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕਾਂਸੀ ਤਮਗੇ ਮੁਕਾਬਲੇ ਵਿੱਚ ਸਵੀਡਨ ਦੀ ਐਮਾ ਜੋਨਾ ਮਾਲਮਗ੍ਰੇਨ ਨੂੰ ਹਰਾ ਕੇ ਇਸ ਟੂਰਨਾਮੈਂਟ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਵਿਨੇਸ਼ ਨੇ 2019 ਸੈਸ਼ਨ 'ਚ ਨੂਰ-ਸੁਲਤਾਨ (ਕਜ਼ਾਕਿਸਤਾਨ) 'ਚ ਵੀ ਕਾਂਸੀ ਦਾ ਤਮਗ਼ਾ ਜਿੱਤਿਆ ਸੀ।
ਇਹ ਵੀ ਪੜ੍ਹੋ : ਥਾਮਸ ਕੱਪ ਦੇ ਹੀਰੋ ਸ਼ਟਲਰ HS Prannoy ਨੇ ਸ਼ਵੇਤਾ ਗੋਮਸ ਨਾਲ ਕੀਤਾ ਵਿਆਹ (ਦੇਖੋ ਤਸਵੀਰਾਂ)
ਕੁਆਲੀਫਿਕੇਸ਼ਨ ਰਾਊਂਡ 'ਚ ਹਾਰਨ ਤੋਂ ਬਾਅਦ ਵਿਨੇਸ਼ ਨੇ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਕਾਂਸੀ ਦੇ ਤਮਗੇ ਦੇ ਦੌਰ ਵਿੱਚ ਮਾਲਮਗ੍ਰੇਨ ਨੂੰ 8-0 ਨਾਲ ਹਰਾਇਆ। ਵਿਨੇਸ਼ ਨੇ ਮੰਗਲਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ 2022 ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਮਗਾ ਜੇਤੂ ਮੰਗੋਲੀਆ ਦੀ ਖੁਲਾਨ ਬਾਤਖੁਯਾਗ ਤੋਂ ਹਾਰਨ ਤੋਂ ਬਾਅਦ ਰੇਪੇਚੇਜ ਰਾਊਂਡ ਰਾਹੀਂ ਕਾਂਸੀ ਦੇ ਪਲੇਅ-ਆਫ਼ ਵਿੱਚ ਥਾਂ ਬਣਾਈ ਸੀ। ਬਟਖੁਯਾਗ ਦੇ ਫਾਈਨਲ 'ਚ ਪਹੁੰਚਣ ਤੋਂ ਬਾਅਦ ਵਿਨੇਸ਼ ਨੂੰ ਰੇਪੇਚੇਜ ਰਾਊਂਡ 'ਚ ਮੌਕਾ ਮਿਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।