ਵਿਨੇਸ਼ ਫੋਗਾਟ ਨੇ ਕੋਰੋਨਾ ਨੂੰ ਕੀਤਾ ਚਿੱਤ

Wednesday, Sep 02, 2020 - 09:27 PM (IST)

ਵਿਨੇਸ਼ ਫੋਗਾਟ ਨੇ ਕੋਰੋਨਾ ਨੂੰ ਕੀਤਾ ਚਿੱਤ

ਨਵੀਂ ਦਿੱਲੀ– ਭਾਰਤ ਦੀ ਚੋਟੀ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਰੋਨਾ ਵਾਇਰਸ ਨੂੰ ਹਰਾ ਦਿੱਤਾ ਹੈ। ਉਨ੍ਹਾਂ ਦੇ 2 ਟੈਸਟ ਨੈਗੇਟਿਵ ਆਏ ਹਨ। ਇਹ ਸਟਾਰ ਮਹਿਲਾ ਪਹਿਲਵਾਨ ਹਾਲਾਂਕਿ ਅਹਿਤਿਆਤ ਦੇ ਤੌਰ ’ਤੇ ਇਕਾਂਤਵਾਸ ’ਚ ਹੀ ਰਹੇਗੀ। 24 ਸਾਲਾ ਵਿਨੇਸ਼ ਬੀਮਾਰੀ ਕਾਰਣ ਖੇਲ ਰਤਨ ਐਵਾਰਡ ਵੀ ਨਹੀਂ ਲੈ ਸਕੀ ਸੀ ਕਿਉਂਕਿ 29 ਅਗਸਤ ਨੂੰ ਹੋਣ ਵਾਲੇ ਆਨਲਾਈਨ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਉਹ ਪਾਜ਼ੇਟਿਵ ਪਾਈ ਗਈ ਸੀ।

PunjabKesari
ਵਿਨੇਸ਼ ਨੇ ਟਵੀਟ ਕਰਕੇ ਕਿਹਾ ਕਿ ਮੇਰਾ ਕੱਲ ਦੂਜਾ ਕੋਵਿਡ-19 ਟੈਸਟ ਹੋਇਆ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਨੈਗੇਟਿਵ ਰਿਹਾ। ਉਨ੍ਹਾਂ ਕਿਹਾ ਕਿ ਇਹ ਇਕ ਚੰਗੀ ਖਬਰ ਹੈ ਪਰ ਮੈਂ ਕੁਝ ਦਿਨ ਅਜੇ ਇਕਾਂਤਵਾਸ ’ਚ ਹੀ ਰਹਾਂਗੀ। ਪ੍ਰਾਰਥਾਨਾਵਾਂ ਲਈ ਸਾਰਿਆਂ ਨੂੰ ਧੰਨਵਾਦ। ਵਿਨੇਸ਼ ਦੇ ਨਿੱਜੀ ਕੋਚ ਵੋਰੇਲ ਏਕੋਸ ਅਝੇ ਵੀ ਬੈਲਜੀਅਮ ’ਚ ਹਨ ਅਤੇ ਉਹ ਓਮ ਪ੍ਰਕਾਸ਼ ਦਾਹੀਆ ਨਾਲ ਟ੍ਰੇਨਿੰਗ ਕਰ ਰਹੀ ਸੀ। ਦਾਹੀਆ ਵੀ ਪਾਜ਼ੇਟਿਵ ਪਾਏ ਗਏ ਹਨ ਅਤੇ ਸ਼ਾਇਦ ਟ੍ਰੇਨਿੰਗ ਦੌਰਾਨ ਉਹ ਵੀ ਇਨਫੈਕਟਿਡ ਹੋ ਗਏ ਸਨ। ਦਾਹੀਆ ਨੂੰ ਦ੍ਰੋਣਾਚਾਰਿਆ ਐਵਾਰਡ ਲਈ ਚੁਣਿਆ ਗਿਆ ਸੀ ਅਤੇ ਉਹ ਵੀ 29 ਅਗਸਤ ਨੂੰ ਇਹ ਐਵਾਰਡ ਹਾਸਲ ਨਹੀਂ ਕਰ ਸਕੇ ਸਨ।

 


author

Gurdeep Singh

Content Editor

Related News