ਵਿਨੇਸ਼ ਤੇ ਅੰਸ਼ੂ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ’ਚ ਪਹਿਲੀ ਵਾਰ ਸੋਨ ਤਮਗਾ ਕੀਤਾ ਹਾਸਲ

04/17/2021 3:33:05 AM

ਅਲਮਾਟੀ– ਓਲੰਪਿਕ ਟਿਕਟ ਹਾਸਲ ਕਰ ਚੁੱਕੀ ਵਿਨੇਸ਼ ਫੋਗਟ ਤੇ ਨੌਜਵਾਨ ਸਨਸਨੀ ਅੰਸ਼ੂ ਮਲਿਕ ਨੇ ਦਮਦਾਰ ਪ੍ਰਦਰਸ਼ਨ ਦੇ ਨਾਲ ਸ਼ੁੱਕਰਵਾਰ ਨੂੰ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸੋਨ ਤਮਗੇ ਹਾਸਲ ਕੀਤੇ। ਕਈ ਵੱਡੇ ਖਿਡਾਰੀਆਂ ਦੇ ਬਿਨਾਂ ਆਯੋਜਿਤ ਇਸ ਪ੍ਰਤੀਯੋਗਿਤਾ ਵਿਚ ਵਿਨੇਸ਼ ਦਾ ਪੂਰਾ ਦਬਦਬਾ ਕਾਇਮ ਰਿਹਾ ਤੇ ਉਸ ਨੇ 53 ਕਿ. ਗ੍ਰਾ. ਭਾਰ ਵਰਗ ਵਿਚ ਬਿਨਾਂ ਅੰਕ ਗੁਆਏ ਪਹਿਲੀ ਵਾਰ ਏਸ਼ੀਆਈ ਚੈਂਪੀਅਨਸ਼ਿਪ ਦਾ ਪੀਲਾ ਤਮਗਾ ਹਾਸਲ ਕਰ ਲਿਆ।

ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ


ਪਿਛਲੇ ਸਾਲ ਦਿੱਲੀ ਵਿਚ ਆਯੋਜਿਤ ਹੋਈ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਵਿਨੇਸ਼ ਨੇ ਫਾਈਨਲ ਵਿਚ ਤਾਈਪੇ ਦੀ ਮੇਂਗ ਹਸਆਨ ਹਸਿਹ ਵਿਰੁੱਧ 6-0 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਨਾਲ ਚਿੱਤ ਕਰ ਦਿੱਤਾ। ਇਸ ਪ੍ਰਤੀਯੋਗਿਤਾ ਵਿਚ ਤਾਈਪੇ ਦੀ ਇਸ ਖਿਡਾਰਨ ’ਤੇ ਵਿਨੇਸ਼ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ ਇਸ ਚੈਂਪੀਅਨਸ਼ਿਪ ਵਿਚ ਹੁਣ ਤਕ 7 ਤਮਗੇ ਹਾਸਲ ਕੀਤੇ ਸਨ, ਜਿਨ੍ਹਾਂ ਵਿਚ ਤਿੰਨ ਚਾਂਦੀ ਤਮਗੇ ਸ਼ਾਮਲ ਹਨ।

ਇਹ ਖ਼ਬਰ ਪੜ੍ਹੋ-  ਧੋਨੀ ਨੇ ਰਚਿਆ ਇਤਿਹਾਸ, ਚੇਨਈ ਵਲੋਂ ਲਗਾਇਆ 'ਦੋਹਰਾ ਸੈਂਕੜਾ'


ਪਿਛਲੇ ਦਿਨੀਂ ਇਸੇ ਸਥਾਨ ’ਤੇ ਓਲੰਪਿਕ ਕੋਟਾ ਹਾਸਲ ਕਰਨ ਵਾਲੀ ਅੰਸ਼ੂ (57 ਕਿ. ਗ੍ਰਾ.) ਨੇ ਫਾਈਨਲ ਵਿਚ ਮੰਗੋਲੀਆਈ ਖਿਡਾਰਨ ਕੋਲ ਅੰਸ਼ੂ ਦੇ ਹਮਲੇ ਦਾ ਕੋਈ ਜਵਾਬ ਨਹੀਂ ਸੀ। ਵਿਨੇਸ਼ ਨੇ ਸ਼ੁਰੂਆਤੀ ਗੇੜ ਵਿਚ ਮੰਗੋਲੀਆ ਦੀ ਓਟਗੋਂਜਰਗਲ ਗਨਬਾਤਰ ਤੇ ਹਸਿਹ ਵਿਰੁੱਧ ਤਕਨੀਕੀ ਸ੍ਰੇਸ਼ਠਤਾ ਨਾਲ ਜਿੱਤ ਦਰਜ ਕੀਤੀ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News