ਅਡਾਮੂ ਨੂੰ ਹਰਾ ਵਜਿੰਦਰ ਨੇ ਜਿੱਤਿਆ ਲਗਾਤਾਰ 12ਵਾਂ ਪੇਸ਼ੇਵਰ ਖਿਤਾਬ
Saturday, Nov 23, 2019 - 11:56 AM (IST)

ਦੁਬਈ : ਭਾਰਤੀ ਸਟਾਰ ਮੁੱਕੇਬਾਜ਼ ਵਜਿੰਦਰ ਸਿੰਘ ਨੇ ਘਾਨਾ ਦੇ ਸਾਬਕਾ ਰਾਸ਼ਟਰਮੰਡਲ ਚੈਂਪੀਅਨ ਚਾਰਲਸ ਅਡਾਮੂ ਨੂੰ ਹਰਾ ਕੇ ਲਗਾਤਾਰ 12ਵੀਂ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਪੇਸ਼ੇਵਰ ਸਰਕਿਟ ਵਿਚ ਉਸ ਦੀ ਚਾਰ ਸਾਲ ਦੀ ਅਜੇਤੂ ਮੁਹਿੰਮ ਕਾਇਮ ਰਹੀ। ਓਲੰਪਿਕ ਕਾਂਸੀ ਤਮਗਾ ਜੇਤੂ 34 ਸਾਲਾ ਵਜਿੰਦਰ ਡਬਲਿਊ. ਬੀ. ਓ. ਏਸ਼ੀਆ ਪੈਸੇਫਿਕ ਅਤੇ ਓਰਿਅੰਟਲ ਸੁਪਰ ਮਿਡਿਲਵੇਟ ਖਿਤਾਬ ਜਿੱਤ ਚੁੱਕੇ ਹਨ। ਉਸ ਨੇ 8 ਦੌਰ ਦੇ ਮੁਕਾਬਲੇ ਵਿਚ ਅਡਾਮੂ ਨੂੰ ਹਰਾਇਆ। ਵਜਿੰਦਰ ਨੇ ਜਿੱਤ ਤੋਂ ਬਾਅਦ ਅਕਹਾ, ''ਇਹ ਚੰਗਾ ਮੁਕਾਬਲਾ ਸੀ। ਚਾਰਲਸ ਅਡਾਮੂ ਚੰਗਾ ਮੁੱਕੇਬਾਜ਼ ਹੈ ਪਰ ਮੈਂ ਪੂਰੀ ਤਰ੍ਹਾਂ ਤਿਆਰ ਸੀ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ।'' ਵਜਿੰਦਰ ਦੀਆਂ ਨਜ਼ਰਾਂ ਅਗਲੇ ਸਾਲ ਵਰਲਡ ਖਿਤਾਬ ਜਿੱਤਣ 'ਤੇ ਲੱਗੀਆਂ ਹਨ।