ਵਿਜੇਂਦਰ WBO ਰੈਂਕਿੰਗ ''ਤੇ 6ਵੇਂ ਨੰਬਰ ''ਤੇ ਪਹੁੰਚਿਆ

01/26/2018 1:18:41 AM

ਨਵੀਂ ਦਿੱਲੀ— ਭਾਰਤ ਦੇ ਮੁੱਕੇਬਾਜ਼ੀ ਸਟਾਰ ਵਿਜੇਂਦਰ ਸਿੰਘ ਸੁਪਰ ਮਿਡਲਵੇਟ ਵਰਗ ਦੀ ਤਾਜ਼ਾ ਜਾਰੀ ਡਬਲਯੂ. ਬੀ. ਓ. ਰੈਂਕਿੰਗ ਵਿਚ 4 ਸਥਾਨਾਂ ਦੀ ਛਲਾਂਗ ਨਾਲ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਵਿਜੇਂਦਰ ਨੇ ਪਿਛਲੇ ਮਹੀਨੇ ਘਾਨਾ ਦੇ ਅਰਨੈਸਟ ਅਮੁਜੂ ਵਿਰੁੱਧ ਆਪਣੇ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਤੇ ਓਰੀਐਂਟਰ ਸੁਪਰ ਮਿਡਲਵੇਟ ਬੈਲਟ ਦਾ ਸਫਲ ਬਚਾਅ ਕੀਤਾ ਸੀ। ਉਹ ਹੁਣ ਅਪ੍ਰੈਲ ਵਿਚ ਰਿੰਗ ਵਿਚ ਦਿਖਾਈ ਦੇਵੇਗਾ। ਉਸਦੇ ਰਾਸ਼ਟਰਮੰਡਲ ਖਿਤਾਬ ਲਈ ਚੁਣੌਤੀ ਪੇਸ਼ ਕਰਨ ਦੀ ਉਮੀਦ ਹੈ। ਡਬਲਯੂ. ਬੀ. ਓ. ਸੁਪਰ ਮਿਡਲਵੇਟ ਰੈਂਕਿੰਗ ਵਿਚ ਅਮਰੀਕੀ ਸੁਪਰ ਮਿਡਲਵੇਟ ਚੈਂਪੀਅਨ ਜੇਸੇ ਹਾਰਟ ਚੋਟੀ 'ਤੇ ਹੈ, ਜਿਸ ਤੋਂ ਬਾਅਦ ਬ੍ਰਿਟੇਨ ਦਾ ਕੈਲਮ ਸਮਿਥ ਮੌਜੂਦ ਹੈ।


Related News