ਪ੍ਰਦੀਪ ਸਾਂਗਵਾਨ ਬਣਾਇਆ ਦਿੱਲੀ ਦਾ ਕਪਤਾਨ, ਹਿੰਮਤ ਉਪ ਕਪਤਾਨ
Saturday, Feb 13, 2021 - 02:59 PM (IST)
ਨਵੀਂ ਦਿੱਲੀ – ਤੇਜ਼ ਗੇਂਦਬਾਜ਼ ਪ੍ਰਦੀਪ ਸਾਂਗਵਾਨ ਨੂੰ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਟੂਰਨਾਮੈਂਟ ਲਈ ਸ਼ੁੱਕਰਵਾਰ ਨੂੰ ਐਲਾਨ ਹੋਈ ਦਿੱਲੀ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਜਦਕਿ ਪ੍ਰਤਿਭਾਸ਼ਾਲੀ ਨੌਜਵਾਨ ਬੱਲੇਬਾਜ਼ ਹਿੰਮਤ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ। 30 ਸਾਲਾ ਸਾਂਗਵਾਨ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ ਤੇ ਉਹ ਪਹਿਲੀ ਸ਼੍ਰੇਣੀ ਵਿਚ 55, ਲਿਸਟ-ਏ ਵਿਚ 44 ਤੇ ਟੀ-20 ਵਿਚ 92 ਮੈਚ ਖੇਡ ਚੁੱਕਾ ਹੈ। ਉਸ ਨੇ ਇਨ੍ਹਾਂ ਤਿੰਨੇ ਸਵਰੂਪਾਂ ਵਿਚ ਕ੍ਰਮਵਾਰ 177, 71 ਤੇ 91 ਵਿਕਟਾਂ ਲਈਆਂ ਹਨ। ਸਾਲ 2007 ਵਿਚ ਆਪਣਾ ਪਹਿਲੀ ਸ਼੍ਰੇਣੀ ਤੇ ਲਿਸਟ-ਏ ਡੈਬਿਊ ਕਰਨ ਵਾਲੇ ਸਾਂਗਵਾਨ ਨੂੰ ਦਿੱਲੀ ਦਾ ਕਪਤਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ...? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ
ਦਿੱਲੀ ਨੂੰ 20 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਿਜੇ ਹਜ਼ਾਰੇ ਟਰਾਫੀ ਵਿਚ ਏਲੀਟ ਗਰੁੱਪ-ਡੀ ਵਿਚ ਰੱਖਿਆ ਗਿਆ ਹੈ, ਜਿਸ ਵਿਚ ਉਸਦੇ ਨਾਲ ਮੁੰਬਈ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਪੁਡੂਚੇਰੀ ਦੀ ਦੀਆਂ ਟੀਮਾਂ ਹਨ। ਦਿੱਲੀ ਦਾ ਹਾਲ ਹੀ ਵਿਚ ਸੱਯਦ ਮੁਸ਼ਤਾਕ ਅਲੀ ਟਰਾਫੀ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ ਤੇ ਟੀਮ ਨਾਕਆਊਟ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਗਰੁੱਪ-ਡੀ ਦੇ ਮੈਚ ਜੈਪੁਰ ਵਿਚ ਖੇਡੇ ਜਾਣਗੇ ਤੇ ਦਿੱਲੀ ਦੀ ਟੀਮ 13 ਫਰਵਰੀ ਨੂੰ ਜੈਪੁਰ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ: ‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।