ਉਪ-ਰਾਸ਼ਟਰਪਤੀ ਨੇ ਪਾਵਰ ਲਿਫਟਰ ਗੌਰਵ ਸ਼ਰਮਾ ਨੂੰ ਦਿੱਤੀ ਵਧਾਈ
Friday, Dec 14, 2018 - 11:48 PM (IST)

ਨਵੀਂ ਦਿੱਲੀ — ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਯੂਰਪੀ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਪਾਵਰ ਲਿਫਟਰ ਗੌਰਵ ਸ਼ਰਮਾ ਨੂੰ ਉਸ ਦੀ ਇਸ ਉਪਲੱਬਧੀ ਲਈ ਵਧਾਈ ਦਿੱਤੀ ਹੈ। ਗੌਰਵ ਨੂੰ ਹਾਲ ਹੀ 'ਚ ਲੰਡਨ 'ਚ ਵੱਕਾਰੀ ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਸ ਨੂੰ ਇਹ ਸਨਮਾਨ ਐੱਨ. ਆਰ. ਆਈ. ਵੈੱਲਫੇਅਰ ਸੋਸਾਇਟੀ ਆਫ ਇੰਡੀਆ (ਯੂ. ਕੇ. ਚੈਪਟਰ) ਨੇ ਦਿੱਤਾ ਸੀ। ਪਾਵਰ ਲਿਫਟਰ ਗੌਰਵ ਨੇ ਸ਼੍ਰੀ ਨਾਇਡੂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।ਗੌਰਵ ਨੇ ਇਸ ਮੁਲਾਕਾਤ ਤੋਂ ਬਾਅਦ ਕਿਹਾ ਕਿ ਮੈਂ ਉਪ-ਰਾਸ਼ਟਰਪਤੀ ਨਾਲ ਮੁਲਾਕਾਤ ਕਰ ਖੁਦ ਨੂੰ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਮੈਨੂੰ ਵਧਾਈ ਦਿੱਤੀ ਤੇ ਮੈਨੂੰ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।