ਵਿਟੋਰੀ ਨੂੰ ਉਮੀਦ-2023 ਵਿਚ ਖਿਤਾਬ ਜਿੱਤਣ ਉਤਰੇਗੀ ਨਿਊਜ਼ੀਲੈਂਡ ਟੀਮ

Wednesday, Jul 17, 2019 - 12:09 PM (IST)

ਵਿਟੋਰੀ ਨੂੰ ਉਮੀਦ-2023 ਵਿਚ ਖਿਤਾਬ ਜਿੱਤਣ ਉਤਰੇਗੀ ਨਿਊਜ਼ੀਲੈਂਡ ਟੀਮ

ਸਪੋਰਟਸ ਡੈਸਕ-ਨਿਊਜ਼ੀਲੈਂਡ ਦੇ ਸਾਬਕਾ ਸਪਿਨਰ ਗੇਂਦਬਾਜ਼ ਡੈਨੀਅਲ ਵਿਟੋਰੀ ਨੇ ਐਤਵਾਰ ਨੂੰ ਇੰਗਲੈਂਡ ਵਿਰੁੱਧ ਨਿਊਜ਼ੀਲੈਂਡ ਨੂੰ ਫਾਈਨਲ 'ਚ ਮਿਲੀ ਹਾਰ 'ਤੇ ਨਿਰਾਸ਼ ਬੈਠਣ ਦੀ ਜਗ੍ਹਾ ਭਵਿੱਖ 'ਤੇ ਧਿਆਨ ਦੇਣ ਦੀ ਸਲਾਹ ਦਿੰਦਿਆਂ ਉਮੀਦ ਜਤਾਈ ਹੈ ਕਿ ਕੀਵੀ ਟੀਮ ਵਰਲਡ ਕੱਪ 2023 'ਚ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ।

PunjabKesari

ਵਿਟੋਰੀ ਨੇ ਕਿਹਾ, ''ਇਸ 'ਤੇ ਧਿਆਨ ਦੇ ਰਹੇ ਹਾਂ ਕਿ ਨਿਊਜ਼ੀਲੈਂਡ ਲਈ ਅੱਗੇ ਕੀ ਹੋਵੇਗਾ। ਅਸੀਂ ਨਿਸ਼ਚਿਤ ਤੌਰ 'ਤੇ ਮੌਜੂਦਾ ਟੀਮ 'ਚ ਬਹੁਤ ਜ਼ਿਆਦਾ ਬਦਲਾਅ ਨਹੀਂ ਦੇਖ ਰਹੇ ਹਾਂ। ਇਹ ਟੀਮ ਬਹੁਤ ਚੰਗੀ ਹੈ ਤੇ ਟੀਮ ਦੇ ਜ਼ਿਆਦਾਤਰ ਮੈਂਬਰ ਅਗਲੇ ਵਰਲਡ ਕੱਪ ਲਈ ਉਪਲੱਬਧ ਰਹਿਣਗੇ। ਇਸ ਲਈ ਇਨ੍ਹਾਂ ਕੋਲ ਕੁਝ ਖਾਸ ਹੈ।''

PunjabKesari

ਉਸ ਨੇ ਕਿਹਾ, ''ਉਹ ਕਾਫੀ ਤਜਰਬੇ ਨਾਲ ਅੱਗੇ ਵਧਣਗੇ ਤੇ ਅਜਿਹਾ ਕੋਈ ਕਾਰਣ ਨਜ਼ਰ ਨਹੀਂ ਆਉਂਦਾ, ਜਿਸ ਤੋਂ ਇਹ ਲੱਗੇ ਕਿ ਇਹ 15 ਖਿਡਾਰੀ 4 ਸਾਲ ਬਾਅਦ ਭਾਰਤ ਵਿਚ ਖਿਤਾਬ ਲਈ ਮੁਕਾਬਲਾ ਨਹੀਂ ਕਰ ਸਕਦੇ।'' ਇਸ ਸਾਬਕਾ ਕਪਤਾਨ ਨੇ ਕਿਹਾ ਕਿ ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਟੀਮ ਨੂੰ ਆਪਣੇ ਪ੍ਰਦਰਸ਼ਨ 'ਤੇ ਮਾਣ ਹੋਣਾ ਚਾਹੀਦਾ ਹੈ।


Related News