ਬੈਨ ਤੋਂ ਬਾਅਦ ਜ਼ਿੰਬਾਬਵੇ ਵਨ ਡੇ ਟੀਮ ''ਚ ਵੇਟੋਰੀ ਦੀ ਵਾਪਸੀ

02/06/2018 4:05:20 AM

ਹਰਾਰੇ— ਤੇਜ਼ ਗੇਂਦਬਾਜ਼ ਬ੍ਰਾਇਨ ਵੇਟੋਰੀ ਨੂੰ 12 ਮਹੀਨਿਆਂ ਦੀ ਪਾਬੰਦੀ ਖਤਮ ਹੋਣ ਤੋਂ ਬਾਅਦ ਅਫਗਾਨਿਸਤਾਨ ਵਿਰੁੱਧ ਇਕ ਦਿਨਾ ਕੌਮਾਂਤਰੀ ਸੀਰੀਜ਼ ਲਈ ਜ਼ਿੰਬਾਬਵੇ ਦੀ ਟੀਮ 'ਚ ਬੁਲਾਇਆ ਗਿਆ ਹੈ।
ਵੇਟੋਰੀ 'ਤੇ ਦਸੰਬਰ 2016 'ਚ ਸ਼ੱਕੀ ਗੇਂਦਬਾਜ਼ੀ ਕਾਰਨ 12 ਮਹੀਨਿਆਂ ਦੀ ਪਾਬੰਦੀ ਲਾਈ ਗਈ ਸੀ ਤੇ ਹੁਣ ਵਾਪਿਸ ਉਸ ਨੂੰ ਕੌਮਾਂਤਰੀ ਕ੍ਰਿਕਟ 'ਚ ਗੇਂਦਬਾਜ਼ੀ ਦੀ ਮਨਜ਼ੂਰੀ ਮਿਲ ਗਈ ਹੈ। ਉਸ ਦੇ ਗੇਂਦਬਾਜ਼ੀ ਐਕਸ਼ਨ ਨੂੰ ਦੋ ਸਾਲਾਂ ਵਿਚ ਦੋ ਵਾਰ ਨਾਜਾਇਜ਼ ਪਾਏ ਜਾਣ ਤੋਂ ਬਾਅਦ ਇਕ ਸਾਲ ਦੀ ਪਾਬੰਦੀ ਲੱਗੀ ਸੀ। ਪਿਛਲੇ ਹਫਤੇ ਉਸ ਨੇ ਕੀਨੀਆ ਵਿਰੁੱਧ ਜ਼ਿੰਬਾਬਵੇ-ਏ ਟੀਮ ਨਾਲ ਵਾਪਸੀ ਕੀਤੀ ਹੈ। ਜ਼ਿੰਬਾਬਵੇ ਦੇ ਕਪਤਾਨ ਗ੍ਰੀਮ ਕ੍ਰੀਮਰ ਨੇ ਤੇਜ਼ ਗੇਂਦਬਾਜ਼ ਦੀ ਵਾਪਸੀ 'ਤੇ ਖੁਸ਼ੀ ਜਤਾਉਂਦਿਆਂ ਕਿਹਾ, ''ਮੈਂ ਬ੍ਰਾਇਨ ਦੀ ਤਾਕਤ ਤੋਂ ਜਾਣੂ ਹਾਂ ਤੇ ਉਸ ਦੀ ਵਾਪਸੀ ਤੋਂ ਖੁਸ਼ ਹਾਂ। ਉਹ ਬਹੁਤ ਹੀ ਮੁਕਾਬਲੇਬਾਜ਼ ਖਿਡਾਰੀ ਹੈ।''


Related News