ਵੇਰਸਟੈਪੇਨ ਨੇ ਆਪਣਾ ਪਹਿਲਾ ਐੱਫ-1 ਖਿਤਾਬ ਜਿੱਤਿਆ

Sunday, Dec 12, 2021 - 09:59 PM (IST)

ਆਬੂ ਧਾਬੀ- ਫਾਈਨਲ-ਲੈਪ ਓਵਰਟੇਕ ਕਰਨ ਤੋਂ ਬਾਅਦ ਮੈਕਸ ਵੇਰਸਟੈਪੇਨ ਨੇ ਲੁਈਸ ਹੈਮਿਲਟਨ ਨੂੰ ਹਰਾ ਕੇ ਫਾਰਮੂਲਾ-1 ਦਾ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤ ਲਿਆ। ਬ੍ਰਿਟਿਸ਼ ਸਟਾਰ ਹੈਮਿਲਟਨ ਨੂੰ ਆਪਣੇ ਰੈੱਡ ਬੁੱਲ ਵਿਰੋਧੀ ਦੇ ਨਾਲ ਪੂਰੇ ਸੀਜ਼ਨ ਵਿਚ ਸ਼ਾਨਦਾਰ ਟੱਕਰ ਮਿਲੀ ਹੈ। ਆਖਰੀ ਸਮੇਂ 'ਚ ਵੇਰਸਟੈਪੇਨ ਨੇ ਬਾਜ਼ੀ ਮਾਰ ਕੇ ਹੈਮਿਲਟਨ ਨੂੰ ਰਿਕਾਰਡ 8ਵੇਂ ਵਿਸ਼ਵ ਖਿਤਾਬ ਤੋਂ ਦੂਰ ਕਰ ਦਿੱਤਾ। ਐਤਵਾਰ ਨੂੰ ਫਾਈਨਲ ਰੇਸ ਵਿਚ ਡਰਾਈਵਰਾਂ ਦੇ ਸਟੈਂਡਿੰਗ 'ਚ ਵੇਰਸਟੈਪੇਨ ਤੇ ਹੈਮਿਲਟਨ ਬਰਾਬਰ ਸੀ ਪਰ ਆਖਰ 'ਚ ਜਿੱਤ ਮੈਕਸ ਦੇ ਹੱਥ ਲੱਗੀ।

 

ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ

PunjabKesari


ਆਬੂ ਧਾਬੀ ਗ੍ਰੈਂਡ ਪ੍ਰਿਕਸ ਦਾ ਨਤੀਜਾ
1. ਮੈਕਸ ਵੇਰਸਟੈਪਨੇ, ਰੈੱਡ ਬੁੱਲ ਰੇਸਿੰਗ ਹੌਂਡਾ 1.30.17.345
2. ਲੁਈਸ ਹੈਮਿਲਟਨ, ਮਰਸੀਡੀਜ਼ 58+2.256
3. ਕਾਰਲੋਸ ਸੈਨਜ, ਫੇਰਾਰੀ 58+5.173
4. ਯੁਕੀ ਸੁਨਾਦਾ, ਅਲਫਾਟੌਰੀ ਹੌਂਡਾ 58 +5.692
5. ਪਿਯਰੇ ਗੈਸਲੀ, ਅਲਫਾਟੌਰ ਹੌਂਡਾ 58 +6.531
6. ਵਾਲਟੇਰੀ ਬੋਟਾਸ, ਮਰਸੀਡੀਜ਼ 58+7.463
7. ਲੈਂਡੋ ਨਾਰਿਸ, ਮੈਕਲੇਰਨ ਮਰਸੀਡੀਜ਼ 58 +59.200
8. ਫਰਨਾਂਡੋ ਓਲੋਂਸੋ, ਅਲਪਾਈਨ ਰੇਨਾਲਟ 58 +61.708
9. ਐਸਟੇਬਨ ਓਕਨ, ਅਲਪਾਈਨ ਰੇਨਾਲਟ 58+64.026
10. ਚਾਰਲਸ ਲੈਕਲਰ, ਫੇਰਾਰੀ 58 +66.057

ਇਹ ਖ਼ਬਰ ਪੜ੍ਹੋ-  BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News