ਏਥਨਜ਼ ਆਫ ਈਸਟ ਇੰਟਰਨੈਸ਼ਨਲ ਸ਼ਤਰੰਜ ''ਚ ਵੈਂਕਟੇਸ਼ ਨੇ ਬਣਾਈ ਸਿੰਗਲ ਬੜ੍ਹਤ
Wednesday, Aug 14, 2019 - 08:30 PM (IST)

ਮਦੁਰੈ (ਤਾਮਿਲਨਾਡੂ) (ਨਿਕਲੇਸ਼ ਜੈਨ)— ਅਖਿਲ ਭਾਰਤੀ ਸ਼ਤਰੰਜ ਸੰਘ ਵੱਲੋਂ ਸ਼ੁਰੂ ਕੀਤੀ ਗਈ ਇਕ ਹੋਰ ਗ੍ਰੈਂਡ ਮਾਸਟਰ ਪ੍ਰਤੀਯੋਗਿਤਾ ਏਥਨਜ਼ ਆਫ ਈਸਟ ਇੰਟਰਨੈਸ਼ਨਲ ਸ਼ਤਰੰਜ ਦੇ 5 ਰਾਊਂਡਜ਼ ਤੋਂ ਬਾਅਦ ਭਾਰਤ ਦੇ ਗ੍ਰੈਂਡ ਮਾਸਟਰ ਐੱਮ. ਆਰ. ਵੈਂਕਟੇਸ਼ ਨੇ ਆਪਣੇ ਸਾਰੇ ਮੁਕਾਬਲੇ ਜਿੱਤ ਕੇ ਸਿੰਗਲ ਬੜ੍ਹਤ ਬਣਾਈ ਹੋਈ ਹੈ। ਉਸ ਨੇ 5ਵੇਂ ਰਾਊਂਡ ਵਿਚ ਹਮਵਤਨ ਸ਼ਾਯਾਂਤਨ ਦਾਸ ਨੂੰ ਸਿਸਲੀਅਨ ਓਪਨਿੰਗ ਵਿਚ 37 ਚਾਲਾਂ ਵਿਚ ਹਰਾਉਂਦੇ ਹੋਏ ਪ੍ਰਤੀਯੋਗਿਤਾ ਵਿਚ ਲਗਾਤਾਰ ਆਪਣੀ 5ਵੀਂ ਜਿੱਤ ਦਰਜ ਕੀਤੀ।
ਉਥੇ ਹੀ ਟਾਪ ਸੀਡ ਅਭਿਜੀਤ ਗੁਪਤਾ ਨੇ ਤੀਸਰੇ ਰਾਊਂਡ ਵਿਚ ਹੇਠਲਾ ਦਰਜਾ ਪ੍ਰਾਪਤ ਨਾਇਕ ਨਾਲ ਡਰਾਅ ਕਰਨ ਤੋਂ ਬਾਅਦ ਚੰਗੀ ਵਾਪਸੀ ਕਰਦੇ ਹੋਏ ਪਹਿਲਾਂ ਐੱਨ. ਲੋਕੇਸ਼ ਅਤੇ ਫਿਰ ਕਿਰਣ ਮਨੀਸ਼ਾ ਮੋਹੰਤੀ ਨੂੰ ਹਰਾਉਂਦੇ ਹੋਏ ਵਾਪਸੀ ਕੀਤੀ। ਹੁਣ ਉਹ 4.5 ਅੰਕਾਂ 'ਤੇ ਪਹੁੰਚ ਗਿਆ ਹੈ।