VEL vs TRL : ਟ੍ਰੇਲਬਲੇਜਰਸ ਨੇ ਵੋਲੇਸਿਟੀ ਨੂੰ 16 ਦੌੜਾਂ ਨਾਲ ਹਰਾਇਆ
Thursday, May 26, 2022 - 11:05 PM (IST)
ਸਪੋਰਟਸ ਡੈਸਕ-ਮਹਾਰਾਸ਼ਟਰ ਦੀ ਆਲਰਾਊਂਡਰ ਕਿਰਣ ਨਵਗਿਰੇ (69) ਦੇ ਅਰਧ ਸੈਂਕੜੇ ਦੀ ਬਦੌਲਤ ਵੇਲੋਸਿਟੀ ਨੇ ਵੀਰਵਾਰ ਨੂੰ ਇੱਥੇ ਮਹਿਲਾ ਟੀ-20 ਚੈਲੰਜ ਮੁਕਾਬਲੇ ਵਿਚ ਸਾਬਕਾ ਚੈਂਪੀਅਨ ਟ੍ਰੇਲਬਲੇਜਰਸ ਹੱਥੋਂ 16 ਦੌੜਾਂ ਦੀ ਹਾਰ ਦੇ ਬਾਵਜੂਦ ਬਿਹਤਰ ਨੈੱਟ ਰੇਟ ਦੇ ਆਧਾਰ ’ਤੇ 28 ਮਈ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕੀਤਾ, ਜਿਸ ਵਿਚ ਉਸਦਾ ਸਾਹਮਣਾ ਸੁਪਰਨੋਵਾਜ ਨਾਲ ਹੋਵੇਗਾ। ਟ੍ਰੇਲਬਲੇਜਰਸ ਲਈ ਸਲਾਮੀ ਬੱਲੇਬਾਜ਼ ਐੱਸ. ਮੇਘਨਾ (73) ਤੇ ਜੇਮਿਮਾ ਰੋਡ੍ਰਿਗੇਜ਼ (66) ਦੇ ਅਰਧ ਸੈਂਕੜੇ ਵੀ ਟੀਮ ਨੂੰ ਫਾਈਨਲ ਤਕ ਪਹੁੰਚਾਉਣ ਵਿਚ ਕੰਮ ਨਹੀਂ ਆ ਸਕੇ। ਟੀਮ ਨੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਨਾਲ ਵੇਲੋਸਿਟੀ ਨੂੰ ਜਿੱਤ ਲਈ 191 ਦੌੜਾਂ ਦਾ ਵੱਡਾ ਟੀਚਾ ਦਿੱਤਾ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਜੂਨ ਮਹੀਨੇ ਤੱਕ 5,000 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਉਣ ਦਾ ਟੀਚਾ : ਕੁਲਦੀਪ ਧਾਲੀਵਾਲ
ਵੇਲੋਸਿਟੀ ਕਿਰਣ (34 ਗੇਂਦਾਂ ’ਤੇ, 5 ਚੌਕੇ, 5 ਛੱਕੇ) ਦੇ ਅਰਧ ਸੈਂਕੜੇ ਦੇ ਬਾਵਜੂਦ 9 ਵਿਕਟਾਂ ’ਤੇ 174 ਦੌੜਾਂ ਹੀ ਬਣਾ ਸਕੀ ਪਰ ਟੀਮ ਇਸ ਸਕੋਰ ਨਾਲ ਫਾਈਨਲ ਵਿਚ ਪਹੁੰਚ ਗਈ ਕਿਉਂਕਿ ਉਸ ਨੂੰ ਫਾਈਨਲ ਲਈ ਕੁਆਲੀਫਾਈ ਕਰਨ ਲਈ ਘੱਟ ਤੋਂ ਘੱਟ 159 ਦੌੜਾਂ ਬਣਾਉਣ ਦੀ ਲੋੜ ਸੀ। ਟ੍ਰੇਲਬਲੇਜਰਸ ਨੂੰ ਫਾਈਨਲ ਵਿਚ ਜਗ੍ਹਾ ਪੱਕੀ ਕਰਨ ਲਈ ਘੱਟ ਤੋਂ ਘੱਟ 32 ਜਾਂ ਉਸ ਤੋਂ ਵੱਧ ਦੌੜਾਂ ਨਾਲ ਜਿੱਤ ਦੀ ਲੋੜ ਸੀ ਪਰ ਅਜਿਹਾ ਨਹੀਂ ਹੋ ਸਕਿਆ। ਵੇਲੋਸਿਟੀ ਲਈ ਕਿਰਣ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ 29 ਦੌੜਾਂ ਤੇ ਲੌਰਾ ਵੋਲਵਾਰਟ ਨੇ 17 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਮੇਘਨਾ ਤੇ ਜੇਮਿਮਾ ਦੀਆਂ ਸ਼ਾਨਦਾਰ ਹਮਲਵਾਰ ਪਾਰੀਆਂ ਤੋਂ ਇਲਾਵਾ 5 ਵਿਕਟਾਂ ’ਤੇ 190 ਦੌੜਾਂਦੇ ਸਕੋਰ ਵਿਚ ਵੇਲੋਸਿਟੀ ਦੀ ਖਰਾਬ ਫੀਲਡਿੰਗ ਦਾ ਵੀ ਯੋਗਦਾਨ ਰਿਹਾ, ਜਿਸ ਦੀਆਂ ਖਿਡਾਰਨਾਂ ਨੇ ਕਈ ਆਸਾਨ ਕੈਚ ਛੱਡੇ। ਟ੍ਰੇਲਬਲੇਜਰਸ ਲਈ ਹੇਲੀ ਮੈਥਿਊਜ਼ ਨੇ 27 ਤੇ ਸੋਫੀਆ ਡੰਕਲੇ ਨੇ 8 ਗੇਂਦਾਂ ਵਿਚ 2 ਚੌਕਿਆਂ ਤੇ 1 ਛੱਕੇ ਨਾਲ 19 ਦੌੜਾਂ ਦਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਜੂਨ ਮਹੀਨੇ ਤੱਕ 5,000 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਉਣ ਦਾ ਟੀਚਾ : ਕੁਲਦੀਪ ਧਾਲੀਵਾਲ
ਦੋਵਾਂ ਟੀਮਾਂ ਦੀ ਪਲੇਇੰਗ-11
ਟ੍ਰੇਲਬਲੇਜ਼ਰ (ਪਲੇਇੰਗ ਇਲੈਵਨ) : ਸਮ੍ਰਿਤੀ ਮੰਧਾਨਾ (ਕਪਤਾਨ), ਹੇਲੇ ਮੈਥਿਊਜ਼, ਜੇਮਿਮਾ ਰੋਡਰਿਗਜ਼, ਸੋਫੀਆ ਡੰਕਲੇ, ਸਬਭਿਨੇਨੀ ਮੇਘਨਾ, ਰਿਚਾ ਘੋਸ਼ (ਵਿਕਟਕੀਪਰ), ਅਰੁੰਧਤੀ ਰੈੱਡੀ, ਸਲਮਾ ਖਾਤੂਨ, ਪੂਨਮ ਯਾਦਵ, ਰੇਣੁਕਾ ਸਿੰਘ, ਰਾਜੇਸ਼ਵਰੀ ਗਾਇਕਵਾੜ।
ਵੇਲੋਸਿਟੀ (ਪਲੇਇੰਗ ਇਲੈਵਨ) : ਸ਼ੈਫਾਲੀ ਵਰਮਾ, ਨਥਾਕਨ ਚੈਂਥਮ, ਯਸਤਿਕਾ ਭਾਟੀਆ (ਵਿਕਟਕੀਪਰ), ਲੌਰਾ ਵੋਲਵਾਡਟ, ਦੀਪਤੀ ਸ਼ਰਮਾ (ਕਪਤਾਨ), ਕਿਰਨ ਨਵਗੀਰੇ, ਸਨੇਹ ਰਾਣਾ, ਰਾਧਾ ਯਾਦਵ, ਕੇਟ ਕਰਾਸ, ਅਯਾਬੋਂਗਾ ਖਾਕਾ, ਸਿਮਰਨ ਬਹਾਦਰ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ