ਪਾਕਿਸਤਾਨ ਦੇ ਇਸ ਕ੍ਰਿਕਟਰ ''ਤੇ ਫ਼ਿਦਾ ਸੀ ਵੀਨਾ ਮਲਿਕ, ਕਿਹਾ ਸੀ- ਅਸਲੀ ਮਰਦ
Wednesday, Sep 21, 2022 - 08:41 PM (IST)

ਸਪੋਰਟਸ ਡੈਸਕ : ਭਾਰਤ ਦੀ ਤਰ੍ਹਾਂ ਪਾਕਿਸਤਾਨ 'ਚ ਵੀ ਫਿਲਮ ਇੰਡਸਟਰੀ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਪਾਕਿਸਤਾਨੀ ਕ੍ਰਿਕਟਰਾਂ ਵੱਲ ਕਾਫੀ ਆਕਰਸ਼ਿਤ ਹੁੰਦੀਆਂ ਹਨ। ਪਾਕਿਸਤਾਨੀ ਕ੍ਰਿਕਟਰਾਂ ਦੇ ਅਕਸਰ ਅਭਿਨੇਤਰੀਆਂ ਨਾਲ ਰਿਲੇਸ਼ਨਸ਼ਿਪ ਵਿੱਚ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਸਿਲਸਿਲੇ 'ਚ ਵੀਨਾ ਮਲਿਕ ਵੀ ਇਕ ਵੱਡਾ ਨਾਂ ਹੈ ਜੋ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਸਿਫ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹੀ ਸੀ। ਦਰਅਸਲ, ਇੱਕ ਇੰਟਰਵਿਊ ਵਿੱਚ ਵੀਨਾ ਮਲਿਕ ਨੇ ਬਿਆਨ ਦਿੱਤਾ ਸੀ ਕਿ ਮੁਹੰਮਦ ਆਸਿਫ਼ 'ਅਸਲੀ ਮਰਦ' ਹੈ।
ਇਹ ਵੀ ਪੜ੍ਹੋ : ਸੂਰਯਕੁਮਾਰ ਯਾਦਵ ਨੇ ਬਾਬਰ ਆਜ਼ਮ ਨੂੰ ਪਛਾੜਿਆ, ਟੀ-20 ਕੌਮਾਂਤਰੀ ਰੈਂਕਿੰਗ 'ਚ ਇਸ ਸਥਾਨ 'ਤੇ ਪੁੱਜੇ
ਵੀਨਾ ਮਲਿਕ ਭਾਰਤ ਵਿੱਚ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 4 ਵਿੱਚ ਵੀ ਨਜ਼ਰ ਆਈ ਸੀ। ਵੀਨਾ ਨੇ ਇਕ ਇੰਟਰਵਿਊ 'ਚ ਆਸਿਫ ਨਾਲ ਬਿਤਾਏ ਨਿੱਜੀ ਪਲਾਂ ਦਾ ਜ਼ਿਕਰ ਕੀਤਾ ਸੀ। ਵੀਨਾ ਨੇ ਦੱਸਿਆ ਕਿ ਆਸਿਫ ਨੇ ਉਸ ਰਾਤ ਉਸ ਦੇ ਪੈਰਾਂ ਦੀ ਮਸਾਜ ਕੀਤੀ ਸੀ। ਇਹ ਕਾਫੀ ਸ਼ਾਨਦਾਰ ਸੀ। ਵੀਨਾ ਨੇ ਕਿਹਾ- ਆਸਿਫ ਕ੍ਰਿਕਟ ਤੋਂ ਜ਼ਿਆਦਾ ਪੈਰਾਂ ਦੀ ਮਸਾਜ ਕਰਨ ਵਿੱਚ ਮਾਹਰ ਸੀ। ਮੁਹੰਮਦ ਆਸਿਫ਼ ਮੇਰੇ ਲਈ ਅਸਲੀ ਮਰਦ ਸੀ। ਮੈਨੂੰ ਖਾਸ ਤੌਰ 'ਤੇ ਉਹ ਪਲ ਯਾਦ ਹਨ ਜਦੋਂ ਆਸਿਫ਼ ਮੇਰੇ ਪੈਰਾਂ ਦੀ ਮਸਾਜ ਕਰਦੇ ਸਨ। ਮੈਂ ਕਈ ਵਾਰ ਸੋਚਦੀ ਸੀ ਕਿ ਉਹ ਕ੍ਰਿਕਟਰ ਨਾਲੋਂ ਬਿਹਤਰ ਫੁਟ ਮਸਾਜਰ ਸੀ।
ਦੁਨੀਆ ਦੇ ਸਰਵੋਤਮ ਗੇਂਦਬਾਜ਼ਾਂ 'ਚੋਂ ਇਕ ਮੁਹੰਮਦ ਆਸਿਫ 2010 'ਚ ਲਾਰਡਸ ਮੈਦਾਨ 'ਤੇ ਖੇਡੇ ਗਏ ਟੈਸਟ 'ਚ ਸਪਾਟ ਫਿਕਸਿੰਗ ਦੇ ਮਾਮਲੇ 'ਚ ਫਸ ਗਏ ਸੀ। 'ਨਿਊਜ਼ ਆਫ ਵਰਲਡ' ਦੇ ਰਿਪੋਰਟਰ ਨੇ ਸਟਿੰਗ ਆਪ੍ਰੇਸ਼ਨ 'ਚ ਖੁਲਾਸਾ ਕੀਤਾ ਕਿ ਤਿੰਨ ਪਾਕਿਸਤਾਨੀ ਕ੍ਰਿਕਟਰਾਂ ਨੇ ਸੱਟੇਬਾਜ਼ ਮਜ਼ਹਰ ਮਾਜਿਦ ਨਾਲ ਮਿਲ ਕੇ ਸਪਾਟ ਫਿਕਸਿੰਗ ਕੀਤੀ ਸੀ। ਸਾਰੀਆਂ ਗੱਲਾਂ ਕੈਮਰੇ ਵਿਚ ਕੈਦ ਹੋ ਗਈਆਂ ਸਨ। ਇਹ ਤੈਅ ਸੀ ਕਿ ਆਸਿਫ ਮੈਚ 'ਚ ਨੋ ਬਾਲ ਸੁੱਟੇਗਾ। ਦੋਸ਼ੀ ਕ੍ਰਿਕਟਰਾਂ ਨੇ ਇਸ ਦੇ ਲਈ ਮੋਟੀ ਰਕਮ ਲਈ ਸੀ।
ਇਹ ਵੀ ਪੜ੍ਹੋ : 2 ਮਿੰਟ ਰੂਲ ਤੋਂ ਲੈ ਕੇ ਪੈਨਲਟੀ ਦੌੜ ਤਕ, ਇਕ ਅਕਤੂਬਰ ਤੋਂ ਕ੍ਰਿਕਟ ਦੇ ਨਿਯਮਾਂ 'ਚ ਹੋਣਗੇ ਵੱਡੇ ਬਦਲਾਅ
ਮੁਹੰਮਦ ਆਸਿਫ ਅਤੇ ਮੁਹੰਮਦ ਆਮਿਰ ਨੇ ਕਪਤਾਨ ਸਲਮਾਨ ਬੱਟ ਦੇ ਕਹਿਣ 'ਤੇ ਟੈਸਟ ਮੈਚ 'ਚ ਕ੍ਰਮਵਾਰ ਇਕ ਅਤੇ ਦੋ ਨੋ ਗੇਂਦ ਸੁੱਟੀ। ਇਨ੍ਹਾਂ ਤਿੰਨਾਂ 'ਤੇ ਫਿਕਸਿੰਗ ਕਾਰਨ ਪਾਕਿਸਤਾਨੀ ਟੀਮ ਤੋਂ ਬੈਨ ਕਰ ਦਿੱਤਾ ਗਿਆ ਸੀ। ਇਨ੍ਹਾਂ ਨੂੰ ਪੰਜ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਆਸਿਫ਼ ਅਤੇ ਬੱਟ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ । ਮੁਹੰਮਦ ਆਮਿਰ ਨੂੰ ਵੀ ਲਗਭਗ ਅੱਧਾ ਸਾਲ ਜੇਲ 'ਚ ਰਹਿਣਾ ਪਿਆ। ਇਸ ਘਟਨਾ ਕਾਰਨ ਵੀਨਾ ਮਲਿਕ ਨੇ ਆਸਿਫ ਨਾਲ ਰਿਸ਼ਤਾ ਤੋੜ ਲਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।