ਨਿਸ਼ਾਨੇਬਾਜ਼ੀ : ਵਰੁਣ ਤੋਮਰ ਨੇ 10 ਮੀਟਰ ਏਅਰ ਪਿਸਟਲ ’ਚ ਜਿੱਤਿਆ ਸੋਨ ਤਮਗਾ

Friday, Jun 16, 2023 - 04:22 PM (IST)

ਨਿਸ਼ਾਨੇਬਾਜ਼ੀ : ਵਰੁਣ ਤੋਮਰ ਨੇ 10 ਮੀਟਰ ਏਅਰ ਪਿਸਟਲ ’ਚ ਜਿੱਤਿਆ ਸੋਨ ਤਮਗਾ

ਭੋਪਾਲ (ਭਾਸ਼ਾ)- ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਰੁਣ ਤੋਮਰ ਨੇ ਕੁਮਾਰ ਸੁਰੇਂਦਰ ਮੈਮੋਰੀਅਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। ਉੱਤਰ ਪ੍ਰਦੇਸ਼ ਦੇ ਵਰੁਣ ਨੇ ਫਾਈਨਲ ਵਿਚ 241.9 ਦਾ ਸਕੋਰ ਕੀਤਾ। 

PunjabKesari

ਫੌਜ ਦਾ ਸ਼ਰਵਣ ਕੁਮਾਰ ਉਸ ਤੋਂ 0.7 ਅੰਕ ਪਿੱਛੇ ਰਿਹਾ, ਜਿਸ ਨੇ ਚਾਂਦੀ ਤਮਗਾ ਜਿੱਤਿਆ। ਫੌਜ ਨਿਸ਼ਾਨੇਬਾਜ਼ੀ ਇਕਾਈ ਦੇ ਸਾਗਰ ਡਾਂਗੀ ਨੇ ਬ੍ਰਾਊਂਜ਼ ਮੈਡਲ ਜਿੱਤਿਆ। ਜੂਨੀਅਰ ਪੁਰਸ਼ ਏਅਰ ਪਿਸਟਲ ਵਿਚ ਹਰਿਆਣਾ ਦੇ ਕਮਲਜੀਤ ਨੇ ਪਹਿਲਾ ਸਥਾਨ ਹਾਸਲ ਕੀਤਾ। ਕਰਨਾਟਕ ਦਾ ਜੋਨਾਥਨ ਐਂਟੋਨੀ ਦੂਜੇ ਅਤੇ ਉੱਤਰ ਪ੍ਰਦੇਸ਼ ਦਾ ਯਸ਼ ਤੋਮਰ ਤੀਜੇ ਸਥਾਨ ’ਤੇ ਰਿਹਾ।


author

cherry

Content Editor

Related News