ਕ੍ਰਿਕਟਰ ਚੰਦਰਸ਼ੇਖਰ ਵੱਲੋਂ ਖੁਦਕੁਸ਼ੀ ਕਰਨ 'ਤੇ ਖੇਡ ਜਗਤ 'ਚ ਸੋਗ ਦੀ ਲਹਿਰ, ਦੇਖੋ ਟਵੀਟਸ
Friday, Aug 16, 2019 - 04:32 PM (IST)

ਸਪੋਰਟਸ ਡੈਸਕ— ਤਾਮਿਲਨਾਡੂ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀ. ਬੀ. ਚੰਦਰਸ਼ੇਖਰ ਨੇ ਕਰਜ਼ੇ ਕਾਰਨ ਤਣਅ ਦੇ ਚਲਦੇ ਵੀਰਵਾਰ ਨੂੰ ਚੇਨਈ 'ਚ ਆਪਣੇ ਘਰ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹ 58 ਸਾਲਾਂ ਦੇ ਸਨ। ਚੰਦਰਸ਼ੇਖਰ ਆਪਣੀ ਪਤਨੀ ਅਤੇ ਦੋ ਧੀਆਂ ਦੇ ਨਾਲ ਰਹਿੰਦੇ ਸਨ।
ਚੰਦਰਸ਼ੇਖਰ ਨੇ 1988 ਤੋਂ 1990 ਵਿਚਾਲੇ 7 ਵਨ-ਡੇ ਮੈਚ ਖੇਡੇ ਹਨ ਜਿਨ੍ਹਾਂ 'ਚ ਉਨ੍ਹਾਂ ਨੇ 88 ਦੌੜਾਂ ਬਣਾਈਆਂ ਸਨ, ਪਰ ਘਰੇਲੂ ਪੱਧਰ 'ਤੇ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ 81 ਮੈਚਾਂ 'ਚ 4999 ਦੌੜਾਂ ਬਣਾਈਆਂ ਜਿਸ 'ਚ ਅਜੇਤੂ 237 ਦੌੜਾਂ ਦਾ ਉਨ੍ਹਾਂ ਦਾ ਸਰਵਉੱਚ ਸਕੋਰ ਰਿਹਾ। ਜਦੋਂ ਗ੍ਰੇਗ ਚੈਪਲ ਭਾਰਤੀ ਟੀਮ ਦੇ ਕੋਚ ਸਨ ਤਾਂ ਉਹ ਰਾਸ਼ਟਰੀ ਕੋਚ ਵੀ ਰਹੇ। ਬਾਅਦ ਦੇ ਸਾਲਾਂ 'ਚ ਉਨ੍ਹਾਂ ਨੇ ਘਰੇਲੂ ਕ੍ਰਿਕਟ ਦੀ ਕੁਮੈਂਟਰੀ ਵੀ ਕੀਤੀ। ਭਾਰਤੀ ਕ੍ਰਿਕਟ ਜਗਤ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟਾ ਰਿਹਾ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ਰਧਾਂਜਲੀ ਦਿੱਤੀ। ਸਾਬਕਾ ਭਾਰਤੀ ਕਪਤਾਨ ਕੇ. ਸ਼੍ਰੀਕਾਂਤ ਨੇ ਬੀਤੇ ਸਮੇਂ 'ਚ ਉਨ੍ਹਾਂ ਦੇ ਨਾਲ ਕਈ ਪਾਰੀਆਂ ਦਾ ਆਗਾਜ਼ ਕੀਤਾ ਸੀ, ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਦੇਹਾਂਤ ਨਾਲ ਕਾਫੀ ਹੈਰਾਨ ਹਨ। ਸੁਰੇਸ਼ ਰੈਨਾ ਹਰਭਜਨ ਸਿੰਘ ਅਨਿਲ ਕੁੰਬਲੇ ਅਤੇ ਵੀ.ਵੀ. ਐੱਸ. ਲਕਸ਼ਮਣ ਨੇ ਵੀ ਟਵਿੱਟਰ 'ਤੇ ਸੋਗ ਪ੍ਰਗਟਾਇਆ ਹੈ। ਉਹ ਆਈ. ਪੀ. ਐੱਲ. ਟੀਮ ਚੇਨਈ ਸੁਪਰਕਿੰਗਜ਼ ਦੇ ਕਾਰਜਸ਼ੀਲ ਨਿਰਦੇਸ਼ਕ ਅਤੇ ਚੋਣਕਾਰ ਵੀ ਸਨ, ਟੀਮ ਨੇ ਵੀ ਟਵਿੱਟਰ ਹੈਂਡਲ 'ਤੇ ਦੁਖ ਜਤਾਇਆ ਹੈ।
BCCI ਤੋਂ ਇਲਾਵਾ ਇਨ੍ਹਾਂ ਕ੍ਰਿਕਟਰਾਂ ਨੇ ਵੀ ਚੰਦਰਸ਼ੇਖਰ ਦੀ ਖੁਦਕੁਸ਼ੀ 'ਤੇ ਪ੍ਰਗਟਾਇਆ ਦੁਖ :-