ਉੱਤਰ ਪ੍ਰਦੇਸ਼ ਅੰਡਰ-21 ਲੜਕੇ ਕਬੱਡੀ ਦੇ ਸੈਮੀਫਾਈਨਲ ''ਚ

Thursday, Jan 17, 2019 - 12:40 AM (IST)

ਉੱਤਰ ਪ੍ਰਦੇਸ਼ ਅੰਡਰ-21 ਲੜਕੇ ਕਬੱਡੀ ਦੇ ਸੈਮੀਫਾਈਨਲ ''ਚ

ਪੁਣੇ— ਉੱਤਰ ਪ੍ਰਦੇਸ਼ ਨੇ ਬੁੱਧਵਾਰ ਨੂੰ ਇੱਥੇ ਦਿੱਲੀ 'ਤੇ ਵੱਡੀ ਜਿੱਤ ਨਾਲ 'ਖੇਲੋ ਇੰਡੀਆ ਯੂਥ ਗੇਮਜ਼' ਦੇ ਲੜਕੇ ਅੰਡਰ-21 ਕਬੱਡੀ ਮੁਕਾਬਲੇ ਦੇ ਸੈਮੀਫਾਈਨਲ 'ਚ ਪਹੁੰਚ ਗਏ ਹਨ। ਉੱਤਰ ਪ੍ਰਦੇਸ਼ ਨੇ ਇਸ 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ 48-28 ਨਾਲ ਹਰਾਇਆ। ਜਿੱਤ ਦੇ ਹੀਰੋ ਉੱਜਵਲ ਨਾਗਰ ਤੇ ਟੀਮ ਦੇ ਕਪਤਾਨ ਵਿਕ੍ਰਾਂਤ ਸਨ। ਉੱਜਵਲ ਨੇ ਪਰਫੇਕਟ 10 ਰੇਡ ਅੰਕ ਹਾਸਲ ਕੀਤੇ ਜਦਕਿ ਵਿਕ੍ਰਾਂਤ ਨੇ ਟੈਕਲ ਰੇਡ ਨਾਲ ਦਬਦਬਾਅ ਬਣਾਇਆ। ਉੱਤਰ ਪ੍ਰਦੇਸ਼ ਟੀਮ ਦਾ ਹੁਣ ਅੰਡਰ-21 ਸੈਮੀਫਾਈਨਲ 'ਚ ਤਾਮਿਲਨਾਡੂ ਨਾਲ ਮੁਕਾਬਲਾ ਹੈ। ਦੂਜੇ ਸੈਮੀਫਾਈਨਲ 'ਚ ਗਰੁੱਪ 'ਏ' ਦੀ ਟੀਮ ਚੰਡੀਗੜ੍ਹ ਦਾ ਸਾਹਮਣਾ ਕੇਰਲ ਨਾਲ ਹੋਵੇਗਾ।
 


Related News