ਵਿਸ਼ਵ ਸਪੈਸ਼ਲ ਓਲੰਪਿਕ ਪਾਵਰ ਲਿਫਟਿੰਗ ਮੁਕਾਬਲੇ ਲਈ ਹੋਈ ਉਤਕਰਸ਼ ਦੀ ਚੋਣ

09/26/2023 7:49:04 PM

ਕੋਲਹਾਪੁਰ, (ਵਾਰਤਾ)- ਉਤਕਰਸ਼ ਉੱਤਮ ਚਵ੍ਹਾਣ 17 ਨਵੰਬਰ ਤੋਂ ਯੂਰਪ ਦੇ ਸ਼ਹਿਰ ਲੁਥਾਨੀਆ ਵਿੱਚ ਹੋਣ ਵਾਲੇ ਵਿਸ਼ਵ ਸਪੈਸ਼ਲ ਓਲੰਪਿਕ ਪਾਵਰ ਲਿਫਟਿੰਗ ਮੁਕਾਬਲੇ ਦੇ 83 ਕਿਲੋ ਵਰਗ ਵਿੱਚ ਚੁਣਿਆ ਗਿਆ ਹੈ। ਉਤਕਰਸ਼ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ ਦੀ ਕਰਮਵੀਰ ਤਹਿਸੀਲ ਦੇ ਪੀਰਵਾੜੀ ਪਿੰਡ ਦਾ ਵਸਨੀਕ ਹੈ।

ਇਹ ਵੀ ਪੜ੍ਹੋ : 2001 ਵਿੱਚ ਪਿਤਾ ਨੇ ਤਾਂ 2023 ਵਿੱਚ ਪੁੱਤਰ ਨੇ ਕਿਸ਼ਤੀ ਚਾਲਨ 'ਚ ਜਿੱਤੇ ਕਾਂਸੀ ਤਮਗੇ

ਉਤਕਰਸ਼ ਨੂੰ ਉੱਤਰਾਖੰਡ ਦੇ ਕਾਸ਼ੀਪੁਰ ਵਿੱਚ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਚੁਣਿਆ ਗਿਆ ਹੈ। ਇਸ ਮੁਕਾਬਲੇ ਵਿੱਚ ਉਸ ਨੇ 83 ਕਿਲੋਗ੍ਰਾਮ ਗਰੁੱਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਸੀਨੀਅਰ ਟਰੇਨਰ ਬਿਭੀਸ਼ਨ ਪਾਟਿਲ, ਸੰਜੇ ਸਰਦੇਸਾਈ, ਡਾ: ਪ੍ਰਸ਼ਾਂਤ ਪਾਟਿਲ ਨੇ ਉਤਕਰਸ਼ ਦਾ ਮਾਰਗਦਰਸ਼ਨ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


Tarsem Singh

Content Editor

Related News