ਉਥੱਪਾ ਹਾਂਗਕਾਂਗ ਕ੍ਰਿਕਟ ਸਿਕਸ ਟੂਰਨਾਮੈਂਟ ''ਚ ਭਾਰਤ ਦੀ ਕਪਤਾਨੀ ਕਰਨਗੇ

Saturday, Oct 12, 2024 - 02:34 PM (IST)

ਉਥੱਪਾ ਹਾਂਗਕਾਂਗ ਕ੍ਰਿਕਟ ਸਿਕਸ ਟੂਰਨਾਮੈਂਟ ''ਚ ਭਾਰਤ ਦੀ ਕਪਤਾਨੀ ਕਰਨਗੇ

ਨਵੀਂ ਦਿੱਲੀ, (ਭਾਸ਼ਾ) ਵਿਸ਼ਵ ਕੱਪ ਜੇਤੂ ਵਿਕਟਕੀਪਰ ਬੱਲੇਬਾਜ਼ ਰੌਬਿਨ ਉਥੱਪਾ ਅਗਲੇ ਮਹੀਨੇ ਹੋਣ ਵਾਲੇ ਹਾਂਗਕਾਂਗ ਕ੍ਰਿਕਟ ਸਿਕਸ ਟੂਰਨਾਮੈਂਟ 'ਚ ਭਾਰਤ ਦੀ ਕਪਤਾਨੀ ਕਰਨਗੇ। ਪ੍ਰਬੰਧਕਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਟੀਮ ਵਿੱਚ ਕੇਦਾਰ ਜਾਧਵ, ਸਟੂਅਰਟ ਬਿੰਨੀ, ਮਨੋਜ ਤਿਵਾਰੀ ਅਤੇ ਸ਼ਾਹਬਾਜ਼ ਨਦੀਮ ਵੀ ਹਨ। ਬੱਲੇਬਾਜ਼ ਭਰਤ ਚਾਪਲੀ ਅਤੇ ਵਿਕਟਕੀਪਰ ਸ਼੍ਰੀਵਤਸ ਗੋਸਵਾਮੀ ਵੀ ਭਾਰਤ ਲਈ ਖੇਡਣਗੇ। 

ਛੇ ਖਿਡਾਰੀਆਂ ਦੀਆਂ ਟੀਮਾਂ ਵਾਲਾ ਇਹ ਕ੍ਰਿਕਟ ਟੂਰਨਾਮੈਂਟ 1 ਤੋਂ 3 ਨਵੰਬਰ ਤੱਕ ਕਰਵਾਇਆ ਜਾਵੇਗਾ। ਹਾਂਗਕਾਂਗ ਕ੍ਰਿਕਟ ਸਿਕਸੇਸ ਇਸ ਦਾ ਆਯੋਜਨ ਸੱਤ ਸਾਲ ਬਾਅਦ ਕਰ ਰਿਹਾ ਹੈ। ਇਸ ਸਾਲ ਆਸਟ੍ਰੇਲੀਆ, ਪਾਕਿਸਤਾਨ, ਇੰਗਲੈਂਡ ਅਤੇ ਨਿਊਜ਼ੀਲੈਂਡ ਸਮੇਤ 12 ਟੀਮਾਂ ਹਿੱਸਾ ਲੈਣਗੀਆਂ। ਦੱਖਣੀ ਅਫਰੀਕਾ ਡਿਫੈਂਡਿੰਗ ਚੈਂਪੀਅਨ ਹੈ। ਭਾਰਤ ਦਾ ਪਹਿਲਾ ਮੈਚ 1 ਨਵੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ, ਜਿਸ ਤੋਂ ਇਕ ਦਿਨ ਬਾਅਦ ਉਹ ਯੂ.ਏ.ਈ. ਨਾਲ ਖੇਡੇਗਾ।


author

Tarsem Singh

Content Editor

Related News