ਓਸੈਨ ਬੋਲਟ ਬਣਨ ਵਾਲਾ ਹੈ ਪਿਤਾ, ਗਰਭਵਤੀ ਪਤਨੀ ਕਾਸੀ ਬੇਨੇਟ ਦੀ ਫੋਟੋ ਕੀਤੀ ਸ਼ੇਅਰ

01/23/2020 7:26:58 PM

ਨਵੀਂ ਦਿੱਲੀ : ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ ਓਸੈਨ ਬੋਲਟ ਜਲਦ ਹੀ ਪਿਤਾ ਬਣਨ ਜਾ ਰਿਹਾ ਹੈ। ਬੋਲਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਰਭਵਤੀ ਪਤਨੀ ਕਾਸੀ ਬੇਨੇਟ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਨਾਲ ਹੀ ਉਸ ਨੇ ਲਿਖਿਆ ਹੈ ਕਿ ਮੈਂ ਸਿਰਫ ਇਕ ਰਾਜਾ ਜਾਂ ਕੁਈਨ ਕਹਿਣਾ ਚਾਹੁੰਦਾ ਹਾਂ ਕਿ ਉਹ ਇੱਥੇ ਹੈ। 30 ਸਾਲ ਦੀ ਕਾਸੀ ਇਸ ਦੌਰਾਨ ਰੈੱਡ ਗਾਊਨ ਵਿਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਫੋਟੋਆਂ ਸ਼ੇਅਰ ਕਰਕੇ ਲਿਖਿਆ, ''ਸਾਡਾ ਗੋਲਡਨ ਬੱਚਾ। ਜਲਦ ਹੀ ਆ ਰਿਹਾ ਹੈ... ਸਾਡਾ ਸਭ ਤੋਂ ਵੱਡਾ ਉਤਸਵ... ਸਾਡਾ ਸਭ ਤੋਂ ਵੱਡਾ ਆਸ਼ੀਰਵਾਦ।''

 

View this post on Instagram

I just want to say a KING or QUEEN is about to be HERE. @kasi.b

A post shared by Usain St.Leo Bolt (@usainbolt) on

ਓਸੈਨ ਨੇ ਅਜੇ ਬੀਤੇ ਮਹੀਨੇ ਹੀ ਸੰਭਾਵਨਾ ਜਤਾਈ ਸੀ ਕਿ ਉਹ ਪਿਤਾ ਬਣਨ ਦਾ ਇੱਛੁਕ ਹੈ। ਦਰਅਸਲ ਇਕ ਚੈਟ ਸ਼ੋਅ ਦੌਰਾਨ ਓਸੈਨ ਤੋਂ ਪੁੱਛਿਆ ਗਿਆ ਸੀ ਕਿ ਉਹ ਗਰਲਫ੍ਰੈਂਡ ਕਾਸੀ ਦੇ ਨਾਲ ਪੰਜ ਸਾਲ ਤੋਂ ਰਿਲੇਸ਼ਨਸ਼ਿਪ ਵਿਚ ਹੈ ਤੇ ਕੀ ਉਹ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਜਾਂ ਫੈਮਿਲੀ ਪਲਾਨਿੰਗ ਬਾਰੇ ਸੋਚ ਰਿਹਾ ਹੈ। ਉਕਤ ਸਵਾਲ ਦਾ ਜਵਾਬ ਦਿੰਦੇ ਹੋਏ ਓਸੈਨ ਨੇ ਕਿਹਾ ਸੀ ਕਿ ਮੈਂ ਜੋ ਹਮੇਸ਼ਾ ਸਿੱਖਿਆ ਹੈ, ਉਸ ਅਨੁਸਾਰ ਅਜੇ ਬੱਚੇ ਲਈ ਚੰਗਾ ਸਮਾਂ ਨਹੀਂ ਹੈ। ਇਸ ਨੂੰ ਜਾਨਣ ਲਈ ਵੀ ਮੈਨੂੰ ਥੋੜ੍ਹਾ ਸਮਾਂ ਲੱਗਾ ਸੀ। ਇਹ ਨੇੜਲੇ ਭਵਿੱਖ ਵਿਚ ਹੈ, ਇਸ ਲਈ ਉਮੀਦ ਹੈ ਕਿ ਅਸੀਂ ਹੋਰ ਪਾਸੇ ਧਿਆਨ ਦੇਵਾਂਗੇ।''

 

2016 ਵਿਚ ਉਸ ਨੇ ਪੀਪਲਸ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਅਸਲ ਵਿਚ ਗੰਭੀਰ ਹੋ ਗਿਆ ਹੈ। ਅਸੀਂ ਇਕ ਸਮੇਂ ਵਿਚ ਇਕੋ ਜਿਹੇ ਕਦਮ ਚੁੱਕ ਰਹੇ ਹਾਂ। ਮੈਂ ਨਿਸ਼ਚਿਤ ਰੂਪ ਨਾਲ ਕੁਝ ਸਾਲਾਂ ਤੋਂ ਇਕ ਪਰਿਵਾਰ ਚਾਹੁੰਦਾ ਹਾਂ। ਮੈਂ ਇਸ ਲਈ ਇੰਤਜ਼ਾਰ ਕੀਤਾ ਹੈ। ਮੈਂ ਬੱਸ ਤੈਅ ਕਰਨਾ ਚਾਹੁੰਦਾ ਹਾਂ ਕਿ ਇਹ ਸਹੀ ਵਿਅਕਤੀ ਹੋਵੇ। ਓਸੈਨ ਨੇ ਅੱਗੇ ਕਿਹਾ ਸੀ, ''ਮੈਂ ਹਮੇਸ਼ਾ ਕਿਹਾ ਹੈ ਕਿ ਮੈਨੂੰ ਤਿੰਨ ਬੱਚੇ ਚਾਹੀਦੇ ਹਨ।'' ਓਸੈਨ ਨੇ ਇਸ ਦੌਰਾਨ ਆਪਣੇ ਦੋਸਤ ਦਾ ਵੀ ਇਕ ਕਿੱਸਾ ਸ਼ੇਅਰ ਕੀਤਾ, ਜਿਸਦੇ ਨਾਲ ਉਹ ਡਿਨਰ ਲਈ ਗਿਆ ਸੀ। ਓਸੈਨ ਦੇ ਉਕਤ ਦੋਸਤ ਦੇ ਤਿੰਨ ਬੱਚੇ ਹਨ, ਜਿਹੜੇ ਕਾਫੀ ਤੇਜ਼ ਤੇ ਚੁਸਤ ਹਨ। ਮੈਂ ਵੀ ਸੋਚਿਆ ਕਿ ਮੇਰੇ ਵੀ ਤਿੰਨ ਬੱਚੇ ਹੋਣ।


Related News