ਖਿਡਾਰੀਆਂ ਲਈ ਚਾਰਟਡ ਪਲੇਨ, ਕੋਵਿਡ ਟੈਸਟ ਵਰਗੀਆਂ ਯੋਜਨਾਵਾਂ ਬਣਾ ਰਿਹਾ US Open

Sunday, May 31, 2020 - 12:08 PM (IST)

ਖਿਡਾਰੀਆਂ ਲਈ ਚਾਰਟਡ ਪਲੇਨ, ਕੋਵਿਡ ਟੈਸਟ ਵਰਗੀਆਂ ਯੋਜਨਾਵਾਂ ਬਣਾ ਰਿਹਾ US Open

ਨਿਊਯਾਰਕ : ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਯੂ. ਐੱਸ. ਓਪਨ ਦੇ ਸਹੀ ਸਮੇ 'ਤੇ ਆਯੋਜਨ ਲਈ ਆਯੋਜਕ ਕੁਝ ਯੋਜਨਾਵਾਂ 'ਤੇ ਵਿਚਾਰ ਕਰ ਰਹੇ ਹਨ, ਜਿਸ ਵਿਚ ਯੂਰਪ, ਦੱਖਣੀ ਅਮਰੀਕਾ ਅਤੇ ਮੱਧ ਪੂਰਬੀ ਖਿਡਾਰੀਆਂ ਨੂੰ ਚਾਰਟਡ ਪਲੇਨ ਤੋਂ ਨਿਊਯਾਰਕ ਲਿਆਉਣਾ ਅਤੇ ਯਾਤਰਾ ਤੋਂ ਪਹਿਲਾਂ ਕੋਵਿਡ-19 ਟੈਸਟ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹਰ ਦਿਨ ਤਾਪ ਨਾਪਣਾ, ਕੇਂਦਰੀਕ੍ਰਿਤ ਆਵਾਸ, ਦਰਸ਼ਕਾਂ ਦੇ ਬਿਨਾ ਮੈਚਾਂ ਦਾ ਆਯੋਜਨ, ਕੋਰਟ 'ਤੇ ਘੱਟ ਤੋਂ ਘੱਟ ਅਧਿਕਾਰੀ ਤੇ ਅਭਿਆਸ ਦੇ ਦਿਨਾਂ ਵਿਚ ਲਾਕਰ ਰੂਮ ਬੰਦ ਰੱਖਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਅਮਰੀਕੀ ਟੈਨਿਸ ਸੰਘਵਿਚ ਪੇਸ਼ੇਵਰ ਟੈਨਿਸ ਦੀ ਮੁੱਖ ਕਾਰਜਕਾਰੀ ਸਟ੍ਰੇਸੀ ਐਲਿਸਟਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ 'ਤੇ ਅਜੇ ਸਿਰਫ ਵਿਚਾਰ ਕੀਤਾ ਜਾ ਰਿਹਾ ਹੈ। ਅਸੀਂ ਅਜੇ ਤਕ ਕੋਈ ਫੈਸਲਾ ਨਹੀਂ ਕੀਤਾ ਹੈ। ਯੂ. ਐੱਸ. ਟੀ. ਏ. ਬੋਰਡ ਨੇ ਜੇਕਰ ਯੂ. ਐੱਸ. ਓਪਨ ਦੇ ਆਯੋਜਨ ਦਾ ਫੈਸਲਾ ਕੀਤਾ ਤਾਂ ਉਸ ਦੇ ਤੈਅ ਸਥਾਨ ਤੇ ਪਹਿਲਾਂ ਨਿਰਧਾਰਤ ਪ੍ਰੋਗਰਾਮਾਂ ਮੁਤਾਬਕ ਹੀ ਹੋਵੇਗਾ। ਯੂ. ਐੱਸ. ਓਪਨ ਦਾ ਮੁੱਖ ਡਰਾਅ 31 ਅਗਸਤ ਤੋਂ ਸ਼ੁਰੂ ਹੋਣਾ ਹੈ। 


author

Ranjit

Content Editor

Related News