ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਬ੍ਰਿਟੇਨ ਪਹੁੰਚੀ, ਮਾਤਾ-ਪਿਤਾ ਨੂੰ ਮਿਲੀ
Friday, Sep 17, 2021 - 07:57 PM (IST)
ਲੰਡਨ- ਅਮਰੀਕੀ ਓਪਨ ਟੈਨਿਸ ਗ੍ਰੈਂਡ ਸਲੈਮ ਜਿੱਤਣ ਤੋਂ ਬਾਅਦ ਬ੍ਰਿਟਿਸ਼ ਖਿਡਾਰੀ ਏਮਾ ਰਾਡੂਕਾਨੂ ਆਪਣੇ ਦੇਸ਼ ਪਹੁੰਚ ਗਈ ਹੈ। ਉਹ ਆਪਣੇ ਮਾਤਾ-ਪਿਤਾ ਨੂੰ ਮਿਲੀ ਅਤੇ ਸੋਸ਼ਲ ਮੀਡੀਆ 'ਤੇ ਖੁਸ਼ੀ ਜ਼ਾਹਰ ਕੀਤੀ। ਏਮਾ ਨੇ ਕਿਹਾ ਕਿ - ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਦੇਖਣਾ ਵਧੀਆ ਲੱਗਾ। ਅੱਗੇ ਕੀ ਹੋਵੇਗਾ ਇਸ ਦੇ ਬਾਰੇ 'ਚ ਮੈਂ ਨਹੀਂ ਸੋਚਿਆ। ਮੈਂ ਬਸ ਇਸਦਾ ਆਨੰਦ ਲੈ ਰਹੀ ਹਾਂ ਤੇ ਆਰਾਮ ਕਰ ਰਹੀ ਹਾਂ ਅਤੇ ਠੀਕ ਹੋ ਰਹੀ ਹਾਂ। ਇਹ ਪੁੱਛੇ ਜਾਣ 'ਤੇ ਕੀ ਕਿ ਉਹ ਦੋਸਤਾਂ ਦੇ ਨਾਲ ਮਿਲਣਾ ਜਾਂ ਪਰਿਵਾਰ ਦੇ ਨਾਲ ਪਾਰਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਏਮਾ ਨੇ ਕਿਹਾ ਕਿ ਪੱਕਾ ਨਹੀਂ। ਇਸ ਦੇ ਬਾਰੇ 'ਚ ਸੋਚਿਆ ਵੀ ਨਹੀਂ ਹੈ।
ਗ੍ਰੈਂਡ ਸਲੈਮ ਟਰਾਫੀ ਜਿੱਤਣ ਤੋਂ ਬਾਅਦ ਰਾਡੂਕਾਨੂ ਰਾਤੋ ਰਾਤ ਸਟਾਰ ਬਣ ਗਈ ਅਤੇ ਅਮਰੀਕਾ 'ਚ ਉਨ੍ਹਾਂ ਨੂੰ ਕਈ ਪ੍ਰੋਗਰਾਮਾਂ ਵਿਚ ਬੁਲਾਇਆ ਗਿਆ। ਉਹ ਅਮਰੀਕਾ 'ਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈ ਚੁੱਕੀ ਹੈ। ਉਹ ਅਮਰੀਕੀ 'ਟਾਕ ਸ਼ੋਅ' ਵਿਚ ਜਾਣ ਤੋਂ ਇਲਾਵਾ 'ਨਿਊਯਾਰਕ ਸਟਾਕ ਐਕਸਚੇਂਜ' ਦਾ ਦੌਰਾ ਕਰ ਚੁੱਕੀ ਹੈ। ਉਨ੍ਹਾਂ ਨੇ ਫਾਰਮੂਲਾ-1 ਚੈਂਪੀਅਨ ਲੁਈਸ ਹੈਮਿਲਟਨ ਨਾਲ ਗੱਲਬਾਤ ਕੀਤੀ। ਪ੍ਰੀਮੀਅਰ ਲੀਗ ਦੀ ਟੀਮ ਲਿਵਰਪੂਲ ਦੇ ਚੋਟੀ ਫੁੱਟਬਾਲ ਕੋਚ ਜਰਦਨ ਕਲੋਪ ਨੇ ਉਨ੍ਹਾਂ 'ਸ਼ਤਕ ਦੀ ਪ੍ਰਤਿਭਾ' ਵੀ ਕਰਾਰ ਦਿੱਤਾ।
ਅਮਰੀਕੀ ਓਪਨ 'ਚ ਬਤੌਰ ਕੁਆਲੀਫਾਇਰ ਪਹੁੰਚੀ 18 ਸਾਲ ਦੀ ਰਾਡੂਕਾਨੂ ਦਾ ਜੀਵਨ ਖਿਤਾਬ ਜਿੱਤਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਬਦਲ ਗਿਆ ਹੈ। ਟਰਾਫੀ ਜਿੱਤ ਦੇ ਇਕ ਹਫਤੇ ਤੋਂ ਬਾਅਦ ਵੀ ਉਹ ਆਰਾਮ ਨਹੀਂ ਕਰ ਪਾ ਰਹੀ ਹੈ। ਉਨ੍ਹਾਂ ਨੇ ਅਮਰੀਕੀ ਓਪਨ ਖਿਤਾਬ ਜਿੱਤ ਲਿਆ। ਰਾਡੂਕਾਨੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਦੇ-ਕਦੇ ਮੈਨੂੰ ਲੱਗਦਾ ਹੈ ਕਿ 'oh my god' ਮੈਂ ਅਮਰੀਕੀ ਓਪਨ ਜਿੱਤਿਆ ਹੈ ਅਤੇ ਫਿਰ ਕੁਝ ਹੀ ਦੇਰ ਵਿਚ ਮੈਂ ਆਮ ਵਾਂਗ ਹੋ ਜਾਂਦੀ ਹੈ ਜਿਵੇਂ ਕੁਝ ਹੋਇਆ ਹੀ ਨਾ ਹੋਵੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।