US Open : ਆਪਣੇ ਆਖਰੀ ਟੂਰਨਾਮੈਂਟ ਵਿੱਚ ਸੇਰੇਨਾ ਕੋਵਿਨਿਕ ਨਾਲ ਭਿੜੇਗੀ

Saturday, Aug 27, 2022 - 06:19 PM (IST)

US Open : ਆਪਣੇ ਆਖਰੀ ਟੂਰਨਾਮੈਂਟ ਵਿੱਚ ਸੇਰੇਨਾ ਕੋਵਿਨਿਕ ਨਾਲ ਭਿੜੇਗੀ

ਨਿਊਯਾਰਕ : ਯੂ. ਐੱਸ. ਓਪਨ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਦੇ ਮੈਚ 'ਚ ਸੇਰੇਨਾ ਵਿਲੀਅਮਸ ਸੋਮਵਾਰ (29 ਅਗਸਤ) ਨੂੰ ਮੋਂਟੇਨੇਗਰੋ ਦੀ ਡੰਕਾ ਕੋਵਿਨਿਕ ਨਾਲ ਭਿੜੇਗੀ। ਇਸ ਸੀਜ਼ਨ ਦਾ ਆਖ਼ਰੀ ਗ੍ਰੈਂਡ ਸਲੈਮ ਟੂਰਨਾਮੈਂਟ 29 ਅਗਸਤ ਤੋਂ ਸ਼ੁਰੂ ਹੋਵੇਗਾ। ਇਸ ਮਹੀਨੇ ਦੇ ਸ਼ੁਰੂ ਵਿੱਚ ਵਿਲੀਅਮਸ ਨੇ ਯੂ. ਐਸ. ਓਪਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਵਿਲੀਅਮਸ 23 ਵਾਰ ਦੀ ਗ੍ਰੈਂਡ ਸਲੈਮ ਖਿਤਾਬ ਜੇਤੂ ਹੈ।

ਛੇ ਵਾਰ ਦੀ ਯੂ. ਐਸ. ਓਪਨ ਚੈਂਪੀਅਨ ਪਹਿਲੀ ਵਾਰ ਵਿਸ਼ਵ ਦੇ 80ਵੇਂ ਨੰਬਰ ਦੀ ਕੋਵਿਨਿਕ ਦਾ ਸਾਹਮਣਾ ਕਰੇਗੀ। ਮੋਂਟੇਨੇਗ੍ਰੀਨ (27) 2016 ਵਿੱਚ ਕਰੀਅਰ ਦੇ  46ਵੇਂ ਸਥਾਨ 'ਤੇ ਪਹੁੰਚ ਗਈ ਸੀ ਅਤੇ ਪਿਛਲੇ ਸਾਲ ਚਾਰਲਸਟਨ ਵਿੱਚ ਡਬਲਯੂ. ਟੀ. ਏ. ਟੂਰ ਦਾ ਖਿਤਾਬ ਜਿੱਤਣ ਵਾਲੀ ਆਪਣੇ ਦੇਸ਼ ਦੀ ਪਹਿਲੀ ਮਹਿਲਾ ਬਣ ਗਈ।

ਇਹ ਵੀ ਪੜ੍ਹੋ : ਏਸ਼ੀਆ ਕੱਪ 'ਚ ਭਾਰਤ-ਪਾਕਿ ਦੇ ਮਹਾਮੁਕਾਬਲੇ ਤੋਂ ਪਹਿਲਾਂ KL ਰਾਹੁਲ ਨੇ ਦਿੱਤਾ ਵੱਡਾ ਬਿਆਨ

ਇਸ ਸਾਲ ਜਨਵਰੀ ਵਿੱਚ, ਕੋਵਿਨਿਕ ਨੇ ਆਸਟ੍ਰੇਲੀਅਨ ਓਪਨ ਵਿੱਚ ਐਮਾ ਰਾਦੁਕਾਨੂ ਨੂੰ ਹਰਾ ਕੇ ਕਿਸੇ ਸਲੈਮ ਦੇ ਤੀਜੇ ਦੌਰ ਵਿੱਚ ਪਹੁੰਚਣ ਵਾਲੀ ਆਪਣੇ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਸੀ। ਇਸ ਟੂਰਨਾਮੈਂਟ ਦੀ ਜੇਤੂ ਦਾ ਸਾਹਮਣਾ ਨੰਬਰ 2 ਅਨੇਟ ਕੋਨਟੇਵਿਟ ਜਾਂ ਰੋਮਾਨੀਆ ਦੀ ਜੈਕਲੀਨ ਕ੍ਰਿਸਟੀਅਨ ਨਾਲ ਹੋਵੇਗਾ।

ਵਿਸ਼ਵ ਦੀ ਨੰਬਰ ਇਕ ਖਿਡਾਰਨ ਪੋਲੈਂਡ ਦੀ ਇਗਾ ਸਵੀਟੇਕ ਸਿਖਰ 'ਤੇ ਹੈ ਅਤੇ ਉਹ ਪਹਿਲੇ ਦੌਰ 'ਚ ਇਟਲੀ ਦੀ ਜੈਸਮੀਨ ਪਾਓਲਿਨੀ ਨਾਲ ਭਿੜੇਗੀ। ਟੂਰਨਾਮੈਂਟ ਦੇ ਜੇਤੂ ਦਾ ਸਾਹਮਣਾ 2018 ਦੀ ਚੈਂਪੀਅਨ ਅਮਰੀਕਾ ਦੀ ਸਲੋਏਨ ਸਟੀਫਨਜ਼ ਜਾਂ ਬੈਲਜੀਅਮ ਦੀ ਗ੍ਰੀਟ ਮਿਨੇਨ ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News