ਇਟਲੀ ਨੂੰ 1-0 ਨਾਲ ਹਰਾ ਕੇ ਉਰੁਗਵੇ ਨੇ ਅੰਡਰ 20 ਵਿਸ਼ਵ ਕੱਪ ਜਿੱਤਿਆ

Monday, Jun 12, 2023 - 02:46 PM (IST)

ਲਾ ਪਲਾਟਾ (ਅਰਜਨਟੀਨਾ) : ਉਰੂਗਵੇ ਨੇ ਇਟਲੀ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਅੰਡਰ-20 ਵਿਸ਼ਵ ਕੱਪ ਫੁੱਟਬਾਲ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਟੂਰਨਾਮੈਂਟ ਵਿੱਚ ਪਿਛਲੇ ਚਾਰ ਵਾਰ ਤੋਂ ਯੂਰਪੀ ਟੀਮਾਂ ਦੀ ਜਿੱਤ ਦਾ ਸਿਲਸਿਲਾ ਵੀ ਟੁੱਟ ਗਿਆ। ਲੁਸਿਆਨੋ ਰੋਡਰਿਗਜ਼ ਨੇ 86ਵੇਂ ਮਿੰਟ ਵਿੱਚ ਹੈਡਰ ਨਾਲ ਜੇਤੂ ਗੋਲ ਕੀਤਾ। ਡਿਏਗੋ ਮਾਰਾਡੋਨਾ ਸਟੇਡੀਅਮ ਵਿੱਚ ਮੌਜੂਦ 40,000 ਤੋਂ ਵੱਧ ਦਰਸ਼ਕਾਂ ਵਿੱਚੋਂ ਜ਼ਿਆਦਾਤਰ ਉਰੂਗਵੇ ਦੇ ਸਮਰਥਕ ਸਨ।

ਫੀਫਾ ਦੇ ਪ੍ਰਧਾਨ ਜੀਆਨੀ ਇਨਫੈਂਟੀਨੋ ਵੀ ਮੈਚ ਦੇਖਣ ਪਹੁੰਚੇ। ਟੂਰਨਾਮੈਂਟ ਤੋਂ ਪਹਿਲਾਂ ਉਰੂਗਵੇ ਅਤੇ ਇਟਲੀ ਖਿਤਾਬ ਦੇ ਦਾਅਵੇਦਾਰ ਨਹੀਂ ਸਨ, ਪਰ ਬ੍ਰਾਜ਼ੀਲ, ਅਰਜਨਟੀਨਾ ਅਤੇ ਇੰਗਲੈਂਡ ਦੇ ਕਲੱਬਾਂ ਨੇ ਟੂਰਨਾਮੈਂਟ ਲਈ ਖਿਡਾਰੀਆਂ ਨੂੰ ਛੱਡਿਆ। ਕਲੱਬਾਂ ਲਈ ਅੰਤਰਰਾਸ਼ਟਰੀ ਜੂਨੀਅਰ ਟੂਰਨਾਮੈਂਟਾਂ ਲਈ ਖਿਡਾਰੀਆਂ ਨੂੰ ਛੱਡਣਾ ਲਾਜ਼ਮੀ ਨਹੀਂ ਹੈ। ਉਰੂਗਵੇ 1997 ਅਤੇ 2013 ਵਿੱਚ ਫਾਈਨਲ ਹਾਰ ਚੁੱਕਾ ਹੈ।ਆਖਰੀ ਵਾਰ ਬ੍ਰਾਜ਼ੀਲ ਨੇ ਦੱਖਣੀ ਅਮਰੀਕਾ ਤੋਂ ਖਿਤਾਬ 2011 ਵਿੱਚ ਜਿੱਤਿਆ ਸੀ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਦੱਖਣੀ ਕੋਰੀਆ ਨੂੰ 3-1 ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਸੀ।


Tarsem Singh

Content Editor

Related News