ਬੰਗਲਾਦੇਸ਼ ਟੀਮ ''ਤੇ ਭੜਕੇ ਜੈਸੂਰੀਆ ਨੇ ਕਿਹਾ- ਥਰਡ ਕਾਲਸ, ਬਾਅਦ ''ਚ ਕੀਤਾ ਡਿਲੀਟ

03/18/2018 4:58:22 PM

ਨਵੀਂ ਦਿੱਲੀ (ਬਿਊਰੋ)— ਕਦੇ ਆਪਣੀ ਬੱਲੇਬਾਜ਼ੀ ਨਾਲ ਦੁਨੀਆ ਭਰ ਦੇ ਗੇਂਦਬਾਜ਼ਾਂ ਵਿਚ ਖੌਫ ਭਰ ਦੇਣ ਵਾਲੇ ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਸਨਥ ਜੈਸੂਰੀਆ ਬੰਗਲਾਦੇਸ਼ ਦੀ ਟੀਮ ਤੋਂ ਬਹੁਤ ਨਾਰਾਜ਼ ਹਨ। ਨਿਡਾਸ ਟਰਾਫੀ  ਦੇ ਆਖਰੀ ਮੈਚ ਵਿਚ ਸ਼੍ਰੀਲੰਕਾ ਖਿਲਾਫ ਮੈਚ ਵਿਚ ਬੰਗਲਾਦੇਸ਼ ਦੇ ਖਿਡਾਰੀਆਂ ਨੇ ਮੈਚ ਤਾਂ ਜਿੱਤ ਲਿਆ, ਪਰ ਆਪਣੀਆਂ ਹਰਕਤਾਂ ਦੇ ਕਾਰਨ ਉਨ੍ਹਾਂ ਦੀ ਖੂਬ ਬੇਇੱਜਤੀ ਹੋ ਰਹੀ ਹੈ। ਉਨ੍ਹਾਂ ਦੇ ਇਸ ਸੁਭਾਅ ਤੋਂ ਸਨਥ ਜੈਸੂਰੀਆ ਬਹੁਤ ਨਾਰਾਜ਼ ਹਨ।

ਬੰਗਲਾਦੇਸ਼ ਦੇ ਖਿਡਾਰੀਆਂ ਨੇ ਮੈਚ ਦੇ ਬਾਅਦ ਜਸ਼ਨ ਮਨਾਇਆ ਅਤੇ ਕਥਿਤ ਤੌਰ ਉੱਤੇ ਇੰਨਾ ਉਤਪਾਤ ਮਚਾਇਆ ਕਿ ਡਰੈਸਿੰਗ ਰੂਮ ਵਿਚ ਸ਼ੀਸ਼ੇ ਟੁੱਟ ਗਏ। ਇਸ ਘਟਨਾ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਨਥ ਜੈਸੂਰੀਆ ਨੇ ਬੰਗਲਾਦੇਸ਼ੀ ਖਿਡਾਰੀਆਂ ਦੇ ਸੁਭਾਅ ਨੂੰ ਥਰਡ ਕਲਾਸ ਦੱਸਿਆ। ਜੈਸੂਰੀਆ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਉੱਤੇ ਲਿਖਿਆ, ''ਸ਼੍ਰੀਲੰਕਾ ਖਿਲਾਫ ਮੈਚ ਜਿੱਤਣ ਦੇ ਬਾਅਦ ਜਸ਼ਨ ਵਿਚ ਹੋਏ ਵਿਵਾਦ ਦਾ ਸਿੱਟਾ ਪ੍ਰੇਮਦਾਸਾ ਸਟੇਡੀਅਮ ਵਿਚ ਬੰਗਲਾਦੇਸ਼ੀ ਡਰੈਸਿੰਗ ਰੂਮ ਦੇ ਸ਼ੀਸ਼ੇ ਤੋੜ ਦਿੱਤੇ ਗਏ। ਥਰਡ ਕਲਾਸ ਵਿਵਹਾਰ।''

ਜੈਸੂਰੀਆ ਨੇ ਇਸ ਟਵੀਟ ਨੂੰ ਕਰ ਤਾਂ ਦਿੱਤਾ, ਪਰ ਉਨ੍ਹਾਂ ਨੇ ਥੋੜ੍ਹੀ ਦੇਰ ਬਾਅਦ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ। ਹਾਲਾਂਕਿ ਤੱਦ ਤੱਕ ਉਨ੍ਹਾਂ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਚੁੱਕਿਆ ਸੀ।


Related News