ਖੇਡ ਮੰਤਰੀ ਨੇ ਭਾਰਤੀ ਓਲੰਪਿਕ ਦਲ ਦਾ ਅਧਿਕਾਰਤ ਗੀਤ ਕੀਤਾ ਲਾਂਚ
Thursday, Jul 15, 2021 - 10:47 AM (IST)
ਸਪੋਰਟਸ ਡੈਸਕ- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦੇਸ਼ ਦੀ ਓਲੰਪਿਕ ਟੀਮ ਦਾ ਚੀਅਰ 4 ਇੰਡੀਆ ਗੀਤ ਬੁੱਧਵਾਰ ਨੂੰ ਜਾਰੀ ਕੀਤਾ ਤੇ ਲੋਕਾਂ ਨੂੰ ਟੋਕੀਓ ਓਲੰਪਿਕ ਖੇਡਾਂ ਦੌਰਾਨ ਖਿਡਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਸੰਗੀਤਕਾਰ ਏ. ਆਰ. ਰਹਿਮਾਨ ਤੇ ਨੌਜਵਾਨ ਗਾਇਕਾ ਅਨੰਨਿਆ ਬਿਰਲਾ ਨੇ ਮਿਲ ਕੇ ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦਾ ਅਧਿਕਾਰਕ ਗੀਤ ਤਿਆਰ ਕੀਤਾ ਹੈ ਜਿਸ ਦਾ ਸਿਰਲੇਖ 'ਚੀਅਰਜ਼ 4 ਇੰਡੀਆ' : ਹਿੰਦੁਸਤਾਨੀ ਵੇ' ਹੈ। ਠਾਕੁਰ ਨੇ ਕਿਹਾ ਕਿ ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਗੀਤ ਨੂੰ ਸੁਣਨ ਤੇ ਸਾਥੀਆਂ ਨੂੰ ਇਸ ਨੂੰ ਸ਼ੇਅਰ ਕਰਨ ਤੇ ਟੋਕੀਓ ਓਲੰਪਿਕ ਲਈ ਪੂਰੀ ਭਾਰਤੀ ਟੀਮ ਦਾ ਹੌਸਲਾ ਵਧਾਉਣ ਦੀ ਬੇਨਤੀ ਕਰਦਾ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਕਿ ਟੀਮ ਇੰਡੀਆ ਦਾ ਅਧਿਕਾਰਤ ਗੀਤ ਪਿਛਲੇ 18 ਮਹੀਨਿਆਂ ਵਿਚ ਸਾਰੇ ਸ਼ੇਅਰ ਹੋਲਡਰਾਂ ਦੀ ਮਿਹਨਤ ਨੂੰ ਜ਼ਾਹਿਰ ਕਰਦਾ ਹੈ।