ਦੇਸੀ ਗੇਂਦ ਤੋਂ ਨਾਖੁਸ਼, ਵਿਰਾਟ ਨੂੰ ਚਾਹੀਦੀ ਹੈ ਵਿਦੇਸ਼ੀ ਗੇਂਦ
Thursday, Oct 11, 2018 - 05:17 PM (IST)

ਹੈਦਰਾਬਾਦ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਭਰ ਵਿਚ ਟੈਸਟ ਕ੍ਰਿਕਟ ਇੰਗਲੈਂਡ ਵਿਚ ਬਣੀ ਡਿਊਕ ਗੇਂਦ ਨਾਲ ਖੇਡਿਆ ਜਾਣਾ ਚਾਹੀਦਾ ਹੈ। ਉਸ ਨੇ ਐੱਸ ਜੀ ਗੇਂਦਾਂ ਦੀ ਖਰਾਬ ਗੁਣਵਤਾ 'ਤੇ ਨਾਰਾਜ਼ਗੀ ਜਤਾਈ ਜਿਸਦੀ ਭਾਰਤ ਵਿਚ ਵਰਤੋ ਕੀਤੀ ਜਾਂਦੀ ਹੈ। ਕੋਹਲੀ ਨੇ ਵਿੰਡੀਜ਼ ਖਿਲਾਫ ਦੂਜੇ ਟੈਸਟ ਮੈਚ ਤੋਂ ਪਹਿਲਾਂ ਕਿ ਮੇਰਾ ਮੰਨਣਾ ਹੈ ਕਿ ਡਿਊਕ ਦੀ ਗੇਂਦ ਟੈਸਟ ਕ੍ਰਿਕਟ ਵਿਚ ਸਭ ਤੋਂ ਸਹੀ ਹੈ। ਮੈਂ ਦੁਨੀਆ ਭਾਰਤ ਵਿਚ ਇਸ ਗੇਂਦ ਦੇ ਇਸਤੇਮਾਲ ਕਰਨ ਦੀ ਸਿਫਾਰਿਸ਼ ਕਰਾਂਗਾ। ਇਸ ਦੀ ਸੀਮ ਸਖਤ ਅਤੇ ਸਿੱਧੀ ਹੈ ਅਤੇ ਇਸ ਗੇਂਦ ਵਿਚ ਨਿਰੰਤਰਤਾ ਬਣੀ ਰਹਿੰਦੀ ਹੈ।
ਗੇਂਦ ਦੇ ਇਸਤੇਮਾਲ ਨੂੰ ਲੈ ਕੇ ਆਈ. ਸੀ. ਸੀ. ਦੇ ਕੋਈ ਖਾਸ ਦਿਸ਼ਾ ਨਿਰਦੇਸ਼ ਨਹੀਂ ਹਨ ਅਤੇ ਹਰ ਦੇਸ਼ ਅਲੱਗ ਤਰ੍ਹਾਂ ਦੀ ਗੇਂਦਾਂ ਦਾ ਇਸਤੇਮਾਲ ਕਰਦਾ ਹੈ। ਭਾਰਤ ਆਪਣੀਆਂ ਬਣਾਈਆਂ ਹੋਈ ਐੱਸ. ਜੀ. ਗੇਂਦਾਂ ਦਾ ਇਸਤੇਮਾਲ ਕਰਦਾ ਹੈ। ਇੰਗਲੈਂਡ ਅਤੇ ਵੈਸਟਇੰਡੀਜ਼ ਡਿਊਕ ਜਦਕਿ ਆਸਟਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਕੂਕਾਬੂਰਾ ਦਾ ਇਸਤੇਮਾਲ ਕਰਦਾ ਹੈ। ਕੋਹਲੀ ਤੋਂ ਪਹਿਲਾਂ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਸੀ ਕਿ ਉਹ ਐੱਸ. ਜੀ. ਦੀ ਤੁਲਨਾ ਵਿਚ ਕੂਕਾਬੂਰਾ ਗੇਂਦ ਦਾ ਇਸਤੇਮਾਲ ਕਰਨਾ ਜ਼ਿਆਦਾ ਬਿਹਤਰ ਮਹਿਸੂਸ ਕਰਦੇ ਹਨ।
ਅਸ਼ਵਿਨ ਦੀ ਸ਼ਿਕਾਇਤ ਬਾਰੇ ਪੁੱਛੇ ਜਾਣ 'ਤੇ ਕੋਹਲੀ ਨੇ ਇਸ ਸਪਿਨਰ ਦਾ ਸਮਰਥਨ ਕੀਤਾ। ਕੋਹਲੀ ਨੇ ਕਿਹਾ, ''ਮੈਂ ਪੂਰੀ ਤਰ੍ਹਾਂ ਨਾਲ ਉਸ ਨਾਲ ਸਹਿਮਤ ਹਾਂ। 5 ਓਵਰਾਂ ਵਿਚ ਗੇਂਦ ਘਸ ਜਾਂਦੀ ਹੈ ਅਜਿਹਾ ਅਸੀਂ ਪਹਿਲਾਂ ਵੀ ਦੇਖਿਆ ਸੀ। ਪਹਿਲਾਂ ਜਿਸ ਗੇਂਦ ਦਾ ਇਸਤੇਮਾਲ ਕੀਤਾ ਜਾਂਦਾ ਸੀ ਉਸਦੀ ਗੁਣਵਤਾ ਕਾਫੀ ਚੰਗੀ ਸੀ ਅਤੇ ਮੈਨੂੰ ਨਹੀਂ ਪਤਾ ਸੀ ਹੁਣ ਇਸ ਵਿਚ ਗਿਰਾਵਟ ਕਿਉਂ ਆਈ ਹੈ।'' ਕੋਹਲੀ ਨੇ ਕਿਹਾ ਡਿਊਕ ਗੇਂਦ ਅਜੇ ਵੀ ਚੰਗੀ ਕੁਆਲਟੀ ਵਾਲੀ ਹੁੰਦੀ ਹੈ। ਕੂਕਾਬੂਰਾ ਵੀ ਚੰਗੀ ਗੁਣਵਤਾ ਦੀ ਹੁੰਦੀ ਹੈ।