ਅੰਡਰ-20 ਫੀਫਾ ਵਿਸ਼ਵ ਕੱਪ : ਇੰਗਲੈਂਡ ਜਿੱਤਿਆ, ਫਰਾਂਸ ਨੂੰ ਜਾਂਬੀਆ ਨੇ ਹਰਾਇਆ

Saturday, May 27, 2023 - 03:18 PM (IST)

ਅੰਡਰ-20 ਫੀਫਾ ਵਿਸ਼ਵ ਕੱਪ : ਇੰਗਲੈਂਡ ਜਿੱਤਿਆ, ਫਰਾਂਸ ਨੂੰ ਜਾਂਬੀਆ ਨੇ ਹਰਾਇਆ

ਬਿਊਨਸ ਆਇਰਸ- ਉਰੂਗਵੇ ਨੂੰ 3-2 ਨਾਲ ਹਰਾ ਕੇ ਖਿਤਾਬ ਦਾ ਮੁੱਖ ਦਾਅਵੇਦਾਰ ਇੰਗਲੈਂਡ ਅੰਡਰ-20 ਫੀਫਾ ਵਿਸ਼ਵ ਕੱਪ ਦੇ ਨਾਕ-ਆਊਟ ਪੜਾਅ ’ਚ ਪਹੁੰਚ ਗਿਆ। ਜਦਕਿ ਫਰਾਂਸ ਨੂੰ ਜਾਂਬੀਆ ਨੇ 2-1 ਨਾਲ ਹਰਾ ਕੇ ਉਸ ਦੀ ਰਾਹ ਮੁਸ਼ਕਿਲ ਕਰ ਦਿੱਤੀ ਹੈ। ਦੱਖਣੀ ਅਫਰੀਕਾ ਅਤੇ ਹੋਂਡੁਰਾਸ ਵਿਚਾਲੇ ਮੈਚ 2-2 ਨਾਲ ਡਰਾਅ ਰਿਹਾ। 

ਗਰੁੱਪ-ਐੱਫ. ’ਚ ਜਾਂਬੀਆ ਦੇ 6 ਅੰਕ ਹਨ ਅਤੇ ਉਹ ਅੰਤਿਮ-16 ’ਚ ਪਹੁੰਚ ਜਾਵੇਗਾ। ਉੱਥੇ ਹੀ ਲਗਾਤਾਰ 2 ਹਾਰ ਤੋਂ ਬਾਅਦ ਫਰਾਂਸ ਨੂੰ ਹੋਂਡੁਰਾਸ ਖਿਲਾਫ ਅਗਲਾ ਮੈਚ ਹਰ ਹਾਲਤ ’ਚ ਜਿੱਤਣਾ ਹੋਵੇਗਾ ਤਾ ਜੋ ਤੀਸਰੇ ਸਥਾਨ ਦੀਆਂ ਸਰਵਸ਼੍ਰੇਸ਼ਠ 4 ਟੀਮਾਂ ’ਚ ਜਗ੍ਹਾ ਬਣਾ ਸਕਣ। ਦੱਖਣੀ ਕੋਰੀਆ ਨੇ ਹੋਂਡੁਰਾਸ ਨਾਲ ਡਰਾਅ ਖੇਡਿਆ ਸੀ ਅਤੇ ਹੁਣ ਉਸ ਦਾ ਸਾਹਮਣਾ ਜਾਂਬੀਆ ਨਾਲ ਹੋਵੇਗਾ। ਗਰੁੱਪ-ਈ ’ਚ ਟਿਊਨੀਸ਼ੀਆ ਨੇ ਇਰਾਕ ਨੂੰ 3-0 ਨਾਲ ਹਰਾਇਆ।


author

Tarsem Singh

Content Editor

Related News