ਅੰਡਰ-19 ਵਰਲਡ ਕੱਪ : ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾਇਆ

Thursday, Jan 25, 2018 - 12:47 PM (IST)

ਅੰਡਰ-19 ਵਰਲਡ ਕੱਪ : ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾਇਆ

ਨਵੀਂ ਦਿੱਲੀ, (ਬਿਊਰੋ)— ਮੁਜੀਬ ਅਹਿਮਦ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਰਹਿਮਾਨਉੱਲਾ ਗੁਰਬਾਜ, ਇਬ੍ਰਾਹਿਮ ਜਦਰਾਨ ਦੀ ਬਿਹਤਰੀਨ ਪਾਰੀ ਦੀ ਬਦੌਲਤ ਅਫਗਾਨਿਸਤਾਨ ਨੇ ਅੰਡਰ-19 ਵਰਲਡ ਕੱਪ ਦੇ ਕੁਆਰਟਰਫਾਈਨਲ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 202 ਦੌੜਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਜਿੱਤ ਦੇ ਨਾਲ ਹੀ ਅਫਗਾਨਿਸਤਾਨ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ।

ਪਹਿਲੇ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਨੇ ਨਿਰਧਾਰਤ 50 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 309 ਦੌੜਾਂ ਬਣਾਈਆਂ। 310 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਦੀ ਟੀਮ 107 ਦੌੜਾਂ 'ਤੇ ਆਲਆਊਟ ਹੋ ਗਈ ਅਤੇ ਇਸ ਤਰ੍ਹਾਂ ਅਫਗਾਨਿਸਤਾਨ ਨੇ ਇਹ ਮੈਚ ਜਿੱਤ ਲਿਆ।

ਅਫਗਾਨਿਸਤਾਨ ਵੱਲੋਂ ਗੁਰਬਾਜ (69) ਅਤੇ ਜਦਰਾਨ (68) ਤੋਂ ਇਲਾਵਾ ਅਜਮਤੁੱਲ੍ਹਾ ਓਮਰਜਾਈ ਨੇ 7 ਛੱਕੇ ਅਤੇ 3 ਚੌਕਿਆਂ ਦੀ ਮਦਦ ਨਾਲ ਸ਼ਾਨਦਾਰ 66 ਦੌੜਾਂ ਦੀ ਪਾਰੀ ਖੇਡੀ। ਕੀਵੀ ਵੱਲੋਂ ਸੰਦੀਪ ਪਟੇਲ ਨੇ 2 ਵਿਕਟਾਂ ਝਟਕੀਆਂ। ਜਦਕਿ ਕੀਵੀ ਵੱਲੋਂ ਕਟੇਨ ਕਲਾਰਕ (38) ਅਤੇ ਡੇਲ ਫਿਲਿਪਸ (31) ਦੌੜਾਂ ਦੀ ਪਾਰੀ ਖੇਡੀ। ਜਦਕਿ ਅਫਗਾਨਿਸਤਾਨ ਵੱਲੋਂ ਮੁਜੀਬ ਨੇ 14 ਦੌੜਾਂ ਦੇ ਕੇ 4 ਅਤੇ ਕਵੇਸ ਅਹਿਮਦ ਨੇ 33 ਦੌੜਾਂ ਦੇ ਕੇ 4 ਵਿਕਟ ਝਟਕਾਏ। ਜਦਕਿ ਨਵੀਨ ਇਲ ਹੱਕ ਨੂੰ ਇਕ ਵਿਕਟ ਨਾਲ ਹੀ ਸਬਰ ਕਰਨਾ ਪਿਆ।


Related News