ਕ੍ਰਿਕਟਰ ਉਨਾਦਕਟ ਦੇ ਬੰਗਲਾਦੇਸ਼ ਖ਼ਿਲਾਫ਼ ਮੈਦਾਨ 'ਚ ਉਤਰਦੇ ਹੀ ਬਣਿਆ ਇਹ ਅਨੋਖਾ ਰਿਕਾਰਡ

Thursday, Dec 22, 2022 - 01:53 PM (IST)

ਕ੍ਰਿਕਟਰ ਉਨਾਦਕਟ ਦੇ ਬੰਗਲਾਦੇਸ਼ ਖ਼ਿਲਾਫ਼ ਮੈਦਾਨ 'ਚ ਉਤਰਦੇ ਹੀ ਬਣਿਆ ਇਹ ਅਨੋਖਾ ਰਿਕਾਰਡ

ਮੀਰਪੁਰ (ਭਾਸ਼ਾ)- ਭਾਰਤੀ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਵੀਰਵਾਰ ਨੂੰ ਇੱਥੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਮੈਦਾਨ ਵਿਚ ਉਤਰਦੇ ਹੀ ਇਕ ਅਨੋਖਾ ਰਿਕਾਰਡ ਬਣਾ ਲਿਆ। ਉਹ ਸਭ ਤੋਂ ਵੱਧ ਟੈਸਟ ਮੈਚਾਂ ਤੋਂ ਬਾਹਰ ਰਹਿਣ ਵਾਲਾ ਭਾਰਤੀ ਕ੍ਰਿਕਟਰ ਬਣ ਗਿਆ ਹੈ। ਉਨਾਦਕਟ ਨੇ 12 ਸਾਲ ਪਹਿਲਾਂ 16 ਦਸੰਬਰ 2010 ਨੂੰ ਦੱਖਣੀ ਅਫਰੀਕਾ ਦੇ ਖ਼ਿਲਾਫ਼ ਸੈਂਚੁਰੀਅਨ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਹੁਣ ਉਹ 118 ਟੈਸਟ ਮੈਚਾਂ ਤੋਂ ਬਾਹਰ ਰਹਿਣ ਤੋਂ ਬਾਅਦ ਕੇ ਟੀਮ 'ਚ ਵਾਪਸੀ ਕੀਤੀ ਹੈ। ਭਾਰਤ ਵੱਲੋਂ ਇਹ ਇਕ ਰਿਕਾਰਡ ਹੈ, ਜਦਕਿ ਵਿਸ਼ਵ ਕ੍ਰਿਕਟ 'ਚ ਉਹ ਸਭ ਤੋਂ ਵੱਧ ਟੈਸਟ ਮੈਚਾਂ 'ਚੋਂ ਬਾਹਰ ਰਹਿਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਆ ਗਿਆ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਨੇ 70 ਲੱਖ ਦੇ ਕੇ ਬਣਾਏ ਜਿਸਮਾਨੀ ਰਿਸ਼ਤੇ! ਜਾਣੋ ਕੌਣ ਹੈ ਸੈਕਸ ਸਕੈਂਡਲ 'ਚ ਫਸੀ ਆਇਲਾ ਮਲਿਕ?

ਇਹ ਰਿਕਾਰਡ ਇੰਗਲੈਂਡ ਦੇ ਗੈਰੇਥ ਬੈਟੀ ਦੇ ਨਾਂ ਹੈ, ਜਿਸ ਨੂੰ 2 ਟੈਸਟ ਮੈਚਾਂ ਵਿਚਾਲੇ 142 ਮੈਚਾਂ ਦਾ ਇੰਤਜ਼ਾਰ ਕਰਨਾ ਪਿਆ ਸੀ। ਉਨਾਦਕਟ ਨੂੰ ਖੱਬੇ ਹੱਥ ਦੇ ਕਲਾਈ ਸਪਿਨਰ ਕੁਲਦੀਪ ਯਾਦਵ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਚਟਗਾਂਵ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਭਾਰਤ ਦੀ 188 ਦੌੜਾਂ ਦੀ ਜਿੱਤ ਤੋਂ ਬਾਅਦ 'ਮੈਨ ਆਫ ਦਿ ਮੈਚ' ਚੁਣਿਆ ਗਿਆ ਸੀ। ਆਪਣੇ ਕਰੀਅਰ ਦਾ ਦੂਜਾ ਟੈਸਟ ਮੈਚ ਖੇਡ ਰਹੇ ਉਨਾਦਕਟ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਸਵੇਰ ਦੇ ਸੈਸ਼ਨ 'ਚ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਦਾ ਵਿਕਟ ਲਿਆ, ਜਿਨ੍ਹਾਂ ਨੇ ਪਹਿਲੇ ਟੈਸਟ ਮੈਚ 'ਚ ਸੈਂਕੜਾ ਲਗਾਇਆ ਸੀ। 

ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਦੀ ਨਵੀਂ ਲਹਿਰ ਨੇ WHO ਦੀ ਵਧਾਈ ਚਿੰਤਾ, ਮੰਗੀ ਹੋਰ ਜਾਣਕਾਰੀ

ਉਨਾਦਕਟ ਨੂੰ ਜ਼ਖ਼ਮੀ ਮੁਹੰਮਦ ਸ਼ਮੀ ਦੀ ਜਗ੍ਹਾ ਬੰਗਲਾਦੇਸ਼ ਦੌਰੇ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਸੌਰਾਸ਼ਟਰ ਵੱਲੋਂ ਵਿਜੇ ਹਜ਼ਾਰੇ ਟਰਾਫੀ ਵਿੱਚ ਚੰਗੇ ਪ੍ਰਦਰਸ਼ਨ ਲਈ ਇਨਾਮ ਮਿਲਿਆ। ਸੌਰਾਸ਼ਟਰ ਦੇ ਕਪਤਾਨ ਉਨਾਦਕਟ ਨੇ ਵਿਜੇ ਹਜ਼ਾਰੇ ਟਰਾਫੀ ਵਿੱਚ 10 ਮੈਚਾਂ ਵਿੱਚ ਸਭ ਤੋਂ ਵੱਧ 19 ਵਿਕਟਾਂ ਲਈਆਂ ਸਨ। ਉਨ੍ਹਾਂ ਬੰਗਲਾਦੇਸ਼ ਦੇ ਖ਼ਿਲਾਫ਼ ਟੈਸਟ ਕ੍ਰਿਕਟ ਵਿੱਚ ਵਾਪਸੀ ਤੋਂ ਪਹਿਲਾਂ 96 ਪਹਿਲੇ ਦਰਜੇ ਦੇ ਮੈਚਾਂ ਵਿੱਚ 353 ਵਿਕਟਾਂ ਲਈਆਂ ਸਨ।

ਇਹ ਵੀ ਪੜ੍ਹੋ: OMG! ਬੱਚੇ ਦੇ ਢਿੱਡ 'ਚ ਹੋ ਰਿਹਾ ਸੀ ਦਰਦ, ਐਕਸਰੇ ਕਰਦਿਆਂ ਹੀ ਡਾਕਟਰਾਂ ਦੇ ਉੱਡੇ ਹੋਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News