ਉਮੇਸ਼ ਨੇ ਜਿੱਤਿਆ ਸੋਨਾ, ਸੁਕਾਂਤ, ਸਿਵਾਰਾਜਨ ਤੇ ਮਨਦੀਪ ਨੂੰ ਚਾਂਦੀ ਤਮਗਾ

Monday, Sep 23, 2024 - 02:43 PM (IST)

ਉਮੇਸ਼ ਨੇ ਜਿੱਤਿਆ ਸੋਨਾ, ਸੁਕਾਂਤ, ਸਿਵਾਰਾਜਨ ਤੇ ਮਨਦੀਪ ਨੂੰ ਚਾਂਦੀ ਤਮਗਾ

ਨਵੀਂ ਦਿੱਲੀ, (ਭਾਸ਼ਾ)–ਉਮੇਸ਼ ਵਿਕਰਮ ਨੇ ਐਤਵਾਰ ਨੂੰ ਇੱਥੇ ਇੰਡੋਨੇਸ਼ੀਆ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ਵਿਚ ਐੱਸ. ਐੱਲ. 3 ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਜਦਕਿ ਸੁਕਾਂਤ ਕਦਮ, ਸਿਵਾਰਾਜਨ ਸੋਲਾਈਮਲਈ ਤੇ ਮਨਦੀਪ ਕੌਰ ਨੇ ਆਪਣੀਆਂ ਪ੍ਰਤੀਯੋਗਿਤਾਵਾਂ ਵਿਚ ਚਾਂਦੀ ਤਮਗਾ ਜਿੱਤਿਆ। ਸੁਕਾਂਤ ਨੇ ਪੁਰਸ਼ ਸਿੰਗਲਜ਼ ਐੱਸ. ਐੱਲ. 4 ਪ੍ਰਤੀਯੋਗਿਤਾ ਵਿਚ ਜਦਕਿ ਸਿਵਾਰਾਜਨ ਨੇ ਪੁਰਸ਼ ਸਿੰਗਲਜ਼ ਐੱਸ. ਐੱਚ. 6 ਵਰਗ ਵਿਚ ਚਾਂਦੀ ਤਮਗਾ ਜਿੱਤਿਆ। ਮਨਦੀਪ ਨੂੰ ਮਹਿਲਾ ਸਿੰਗਲਜ਼ ਐੱਸ. ਐੱਲ. 3 ਵਰਗ ਵਿਚ ਚਾਂਦੀ ਤਮਗਾ ਮਿਲਿਆ। ਭਾਰਤ ਨੇ ਇੰਡੋਨੇਸ਼ੀਆ ਦੇ ਜਕਾਰਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੌਮਾਂਤਰੀ ਲੈਵਲ 2 ਦੇ ਟੂਰਨਾਮੈਂਟ ਵਿਚ 34 ਤਮਗੇ ਜਿੱਤੇ।


author

Tarsem Singh

Content Editor

Related News