ਫਿੱਟਨੈਸ ਟੈਸਟ ਦੌਰਾਨ ਅਸ਼ਲੀਲ ਹਰਕਤ ਕਰਨ ਵਾਲੇ ਅਕਮਲ PCB ਦੀ ਸਜ਼ਾ ਤੋਂ ਬਚੇ

02/15/2020 4:27:14 PM

ਕਰਾਚੀ : ਪਾਕਿਸਤਾਨੀ ਬੱਲੇਬਾਜ਼ ਉਮਰ ਅਕਮਲ ਲਾਹੌਰ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਫਿੱਟਨੈਸ ਟੈਸਟ ਦੌਰਾਨ ਇਕ ਟ੍ਰੇਨਰ 'ਤੇ ਅਸ਼ਲੀਲ ਟਿੱਪਣਾ ਕਰਨ ਦੇ ਬਾਵਜੂਦ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀ ਪਾਬੰਦੀ ਤੋਂ ਬਚ ਗਏ। ਇਹ ਘਟਨਾ ਪਿਛਲੇ ਮਹੀਨੇਦੀ ਹੈ ਜਦੋਂ ਸਾਰੇ ਖਿਡਾਰੀਆਂ ਨੂੰ ਬੰਗਲਾਦੇਸ਼ ਖਿਲਾਫ ਘਰੇਲੂ ਸੀਰੀਜ਼ ਅਤੇ ਪਾਕਿਸਤਾਨ ਸੁਪਰ ਲੀਗ ਤੋਂ ਪਹਿਲਾਂ ਐੱਨ. ਸੀ. ਏ. ਵਿਚ ਫਿੱਟਨੈਸ ਟੈਸਟ ਦੇਣ ਲਈ ਕਿਹਾ ਗਿਆ। ਸਰੀਰ ਦੀ ਫੈਟ ਦੀ ਜਾਂਚ ਦੌਰਾਨ ਉਮਰ (26 ਸਾਲਾ) ਗੁੱਸਾ ਹੋ ਗਏ ਜੋ ਟੈਸਟ ਵਿਚੋਂ ਫੇਲ ਹੋ ਗਏ ਸੀ। ਉਸ ਨੇ ਆਪਣੇ ਕਪੜੇ ਉਤਾਰ ਕੇ ਟ੍ਰੇਨਰ ਨੂੰ ਅਸ਼ਲੀਲ ਟਿੱਪਣੀ ਕਰ ਦਿੱਤੀ। ਟ੍ਰੇਨਰ ਨੇ ਇਸ ਮਾਮਲੇ ਦੀ ਰਿਪੋਰਟ ਮਿਸਬਾਹ ਉਲ ਹਕ ਨੂੰ ਦਿੱਤੀ ਜੋ ਮੁੱਖ ਕੋਚ ਅਤੇ ਮੁੱਖ ਚੋਣਕਾਰ ਹਨ। ਉਸ ਨੇ ਬੋਰਡ ਨੂੰ ਜਾਂਚ ਲਈ ਕਿਹਾ।

PunjabKesari

ਪੀ. ਸੀ. ਬੀ. ਨੇ ਜਾਂਚ ਪੂਰੀ ਹੋਣ ਤੋਂ ਬਾਅਦ ਕਿਹਾ ਇਹ ਘਟਨਾ ਗਲਤਫਹਿਮੀ ਕਾਰਨ ਹੋਈ ਹੈ। ਅਕਮਲ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ ਅਤੇ ਪੀ. ਸੀ. ਬੀ. ਉਸ ਨੂੰ ਫਿੱਟਕਾਰ ਲਗਾਈ ਹੈ ਅਤੇ ਸੀਨੀਅਰ ਖਿਡਾਰੀਆਂ ਦੇ ਤੌਰ 'ਤੇ ਉਸ ਨੂੰ ਜ਼ਿੰਮੇਵਾਰੀ ਯਾਦ ਕਰਾਈ ਹੈ। ਹੁਣ 


Related News