ਉਦਯਨ ਮਾਨੇ ਨੂੰ ਇੰਡੋਨੇਸ਼ੀਆ ''ਚ ਸਾਂਝੀ ਬੜ੍ਹਤ
Wednesday, Jun 08, 2022 - 07:31 PM (IST)

ਜਕਾਰਤਾ- ਭਾਰਤੀ ਗੋਲਫਰ ਉਦਯਨ ਮਾਨੇ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 'ਏਸ਼ੀਅਨ ਡਿਵੈਲਪਮੈਂਟ ਟੂਰ' ਦੇ ਓਬੀ ਗੋਲਫ ਇਨਵੀਟੇਸ਼ਨ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਸਾਂਝੀ ਬੜ੍ਹਤ ਹਾਸਲ ਕੀਤੀ। ਟੋਕੀਓ ਓਲੰਪਿਕ 'ਚ ਹਿੱਸਾ ਲੈਣ ਵਾਲੇ ਮਾਨੇ ਨੇ 7 ਅੰਡਰ 65 ਦਾ ਸਕੋਰ ਬਣਾਇਆ ਤੇ ਉਹ ਥਾਈਲੈਂਡ ਦੇ ਪੂਸਿਤ ਸੁਪੂਪ੍ਰਮਾਈ ਦੇ ਨਾਲ ਸਾਂਝੀ ਬੜ੍ਹਤ 'ਤੇ ਹਨ। ਮਾਨੇ ਨੇ ਦਸਵੇਂ ਹੋਲ ਤੋਂ ਸ਼ੁਰੂਆਤ ਕੀਤੀ। ਉਨ੍ਹਾਂ ਨੇ 11ਵੇਂ ਤੇ 12ਵੇਂ ਹੋਲ 'ਚ ਬਰਡੀ ਬਣਾਈ ਪਰ 17ਵੇਂ ਹੋਲ 'ਚ ਬੋਗੀ ਕਰ ਬੈਠੇ। ਘਰੇਲੂ ਟੂਰ ਦੇ ਸਾਬਕਾ ਨੰਬਰ ਇਕ ਮਾਨੇ ਨੇ ਇਸ ਤੋਂ ਬਾਅਦ ਚੌਥੇ ਹੋਲ 'ਚ ਬਰਡੀ ਬਣਾਈ ਤੇ ਫਿਰ ਛੇਵੇਂ ਤੇ ਨੌਵੇਂ ਹੋਲ ਤਕ ਲਗਾਤਾਰ ਚਾਰ ਬਰਡੀ ਲਗਾ ਕੇ ਦਿਨ ਦਾ ਸ਼ਾਨਦਾਰ ਅੰਤ ਕੀਤਾ।