UAE ਦੇ 2 ਖਿਡਾਰੀਆਂ ਨੂੰ ਹੋਇਆ ਕੋਰੋਨਾ, ਅਮੀਰਾਤ ਕ੍ਰਿਕਟ ਬੋਰਡ ਨੇ ਕੀਤੀ ਪੁਸ਼ਟੀ
Friday, Jan 08, 2021 - 08:58 PM (IST)
ਆਬੂ ਧਾਬੀ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ 2 ਖਿਡਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਯੂ. ਏ. ਈ. ਅਤੇ ਆਇਰਲੈਂਡ ਦੇ ਵਿਚ ਚਾਰ ਵਨ ਡੇ ਮੈਚਾਂ ਦੀ ਸੀਰੀਜ਼ ਹੋਣੀ ਹੈ, ਜਿਸਦਾ ਮੁਕਾਬਲਾ ਸ਼ੁੱਕਰਵਾਰ ਨੂੰ ਆਬੂ ਧਾਬੀ ’ਚ ਖੇਡਿਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਹੀ ਯੂ. ਏ. ਈ. ਟੀਮ ਦੇ 2 ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਅਮੀਰਾਤ ਕ੍ਰਿਕਟ ਬੋਰਡ ਨੇ ਬਿਆਨ ਜਾਰੀ ਕਰ ਕਿਹਾ- ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਟੀਮ ਦੇ ਉਪ ਕਪਤਾਨ ਚਿਰਾਗ ਸੁਰੀ ਅਤੇ ਆਰੀਅਨ ਲਾਕੜਾ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਦੋਵੇਂ ਖਿਡਾਰੀ ਆਈਸੋਲੇਸ਼ਨ ’ਚ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਦੋਵੇਂ ਖਿਡਾਰੀ ਫਿਲਹਾਲ ਤੰਦਰੁਸਤ ਹਨ। ਆਇਰਲੈਂਡ ਨੂੰ ਯੂ. ਏ. ਈ. ਦੇ ਨਾਲ ਚਾਰ ਮੈਚਾਂ ਦੀ ਸੀਰੀਜ਼ ਤੋਂ ਬਾਅਦ ਆਬੂ ਧਾਬੀ ’ਚ ਹੀ ਅਫਗਾਨਿਸਤਾਨ ਦੇ ਨਾਲ ਖੇਡਣਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।