U-19 ਵਰਲਡ ਕੱਪ : ਜਿੱਤ ਤਾਂ ਮਿਲੀ ਪਰ ਸਫਲਤਾ ਦੇ ਅੱਗੇ ਦੀ ਰਾਹ ਹੈ ਮੁਸ਼ਕਲ

02/04/2018 10:15:27 AM

ਨਵੀਂ ਦਿੱਲੀ (ਬਿਊਰੋ)— ਭਾਰਤੀ ਅੰਡਰ-19 ਟੀਮ ਸ਼ਨੀਵਾਰ ਨੂੰ ਵਰਲਡ ਕੱਪ ਜਿੱਤਣ ਦੇ ਬਾਅਦ ਕਾਫ਼ੀ ਖੁਸ਼ ਨਜ਼ਰ ਆ ਰਹੀ ਸੀ ਪਰ ਟੀਮ ਦੇ ਕੋਚ ਰਾਹੁਲ ਦ੍ਰਵਿੜ ਇਸ ਮੌਕੇ ਉੱਤੇ ਕਾਫੀ ਗੰਭੀਰ ਨਜ਼ਰ ਆ ਰਹੇ ਸਨ। ਕੋਚ ਨੇ ਟੀਮ ਨੂੰ ਵਧਾਈ ਤਾਂ ਦਿੱਤੀ ਹੀ ਪਰ ਉਨ੍ਹਾਂ ਨੇ ਇਸਦੇ ਨਾਲ ਹੀ ਟੀਮ ਦੇ ਖਿਡਾਰੀਆਂ ਨੂੰ ਇਕ ਹਿਦਾਇਤ ਵੀ ਦਿੱਤੀ। ਦ੍ਰਵਿੜ ਨੇ ਕਿਹਾ, ''ਇਹ ਲਮ੍ਹਾਂ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗਾ ਅਤੇ ਉਮੀਦ ਕਰਦੇ ਹਾਂ ਕਿ ਇਹ ਉਨ੍ਹਾਂ ਦੀ ਯਾਦ ਉਨ੍ਹਾਂ 'ਚ ਕਿਤੇ ਘਮੰਡ ਨਾ ਪੈਦਾ ਕਰੇ। ਉਨ੍ਹਾਂ ਦੇ ਕਰੀਅਰ ਵਿਚ ਕਈ ਵੱਡੇ ਅਤੇ ਬਿਹਤਰ ਪਲ ਆਉਣਗੇ।''

ਅੰਡਰ-19 ਵਰਲਡ ਕੱਪ ਵਿਚ ਜਿੱਤ ਹਾਸਲ ਕਰਨਾ ਭਾਵੇਂ ਹੀ ਇਨ੍ਹਾਂ ਖਿਡਾਰੀਆਂ ਲਈ ਵੱਡੀ ਪ੍ਰਾਪਤੀ ਹੋਵੇ ਪਰ ਇਤਿਹਾਸ ਵਿਚ ਅਜਿਹੀਆਂ ਕਈ ਕਹਾਣੀਆਂ ਹਨ ਜਿਨ੍ਹਾਂ ਵਿਚ ਯੁਵਾ ਪੱਧਰ ਉੱਤੇ ਨਾਮ ਕਮਾਉਣ ਵਾਲੇ ਖਿਡਾਰੀ ਵੱਡੇ ਪੱਧਰ ਉੱਤੇ ਕਿਤੇ ਖੋਹ ਜਾਂਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਸ ਛੋਟੀ ਉਮਰ ਵਿਚ ਮਿਲਣ ਵਾਲੀ ਇੰਨੀ ਵੱਡੀ ਕਾਮਯਾਬੀ ਨਾਲ ਕੁਝ ਘੁਮੰਡ ਵੀ ਆ ਜਾਂਦਾ ਹੈ ਅਤੇ ਉਸਦੇ ਚਲਦੇ ਕ੍ਰਿਕਟ ਕਿਤੇ ਅੰਤ ਵੱਲ ਵੀ ਚਲਾ ਜਾਂਦਾ ਹੈ।

ਉਨਮੁਕਤ ਦੀ ਕਪਤਾਨੀ ਵਿਚ ਭਾਰਤ ਨੇ 2012 ਵਿਚ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ। ਉਹ ਕਾਮਯਾਬੀ ਦੇ ਬਾਅਦ ਢਲਾਨ ਦਾ ਅਰਥ ਸਮਝਦੇ ਹੋਣਗੇ। ਕਾਮਯਾਬੀ ਦੇ ਝੱਟਪੱਟ ਬਾਅਦ ਮਿਲੀ ਸਪਾਟਲਾਇਟ ਅਤੇ ਏਜੇਂਟਸ ਅਤੇ ਸਪਾਂਸਰਸ ਦੀ ਲੰਮੀ ਲਾਈਨ ਉਨ੍ਹਾਂ ਦੇ ਘਰ ਦੇ ਸਾਹਮਣੇ ਲੱਗੀ ਹੋਈ ਸੀ। 24 ਸਾਲਾਂ ਦੇ ਉਨਮੁਕਤ ਹੁਣ ਚੀਜਾਂ ਨੂੰ ਇੰਝ ਵੇਖਦੇ ਹਨ- ਅੰਡਰ-19 ਇਕ ਵੱਡੇ ਸਫਰ ਵਿਚ ਪੜਾਉ ਦੀ ਤਰ੍ਹਾਂ ਹੈ।

ਦਿੱਲੀ ਦੇ ਹੀ ਵਿਰਾਟ ਕੋਹਲੀ ਨੇ ਉਨਮੁਕਤ ਤੋਂ ਚਾਰ ਸਾਲ ਪਹਿਲਾਂ ਟਰਾਫੀ ਜਿੱਤੀ। ਮੁਕਤ ਨੂੰ ਕੋਹਲੀ ਦਾ ਵਾਰਿਸ ਮੰਨਿਆ ਗਿਆ। ਮੰਨਿਆ ਗਿਆ ਕਿ ਉਹ ਹੁਣ ਸੁਪਰਸਟਾਰਡਮ ਦੇ ਉਸੀ ਸਫਰ ਉੱਤੇ ਚੱਲਣਗੇ ਜਿਸ ਉੱਤੇ ਕੋਹਲੀ ਚੱਲ ਰਹੇ ਹਨ।

ਹੁਣ ਉਨ੍ਹਾਂ ਨੂੰ ਦਿੱਲੀ ਟੀਮ ਵਿਚ ਆਪਣੀ ਜਗ੍ਹਾ ਬਣਾਉਣੀ ਪੈਂਦੀ ਹੈ। ਇਕ ਸਾਲ ਪਹਿਲਾਂ ਤੱਕ ਉਹ ਦਿੱਲੀ ਦੇ ਕਪਤਾਨ ਸਨ ਅਤੇ ਦੋ ਸਾਲ ਪਹਿਲਾਂ ਇੰਡਿਆ ਏ ਦੇ। ਮੁਕਤ ਨੇ ਕਿਹਾ, ''ਵਿਰਾਟ ਦੇ ਸਫਲ ਕ੍ਰਿਕਟਰ ਦੇ ਤੌਰ ਉੱਤੇ ਉਭਰਨ ਵਿਚ ਅੰਡਰ-19 ਵਰਲਡ ਕ੍ਰਿਕਟ ਦਾ ਯੋਗਦਾਨ ਮੰਨਿਆ ਜਾਂਦਾ ਹੈ। ਇਸ ਤੋਂ ਖਿਡਾਰੀਆਂ ਉੱਤੇ ਦਬਾਅ ਵੱਧਦਾ ਹੈ। ਲੋਕਾਂ ਨੂੰ (ਕ੍ਰਿਕਟਰ ਵੀ) ਇਹ ਸਮਝਣਾ ਚਾਹੀਦਾ ਹੈ ਕਿ ਕਿਸੇ ਨੂੰ ਇਕ ਸਾਲ ਤਾਂ ਕਿਸੇ ਨੂੰ 8-10 ਸਾਲ ਲੱਗਦੇ ਹਨ ਵਿਰਾਟ ਜਿੰਨੀ ਸਫਲਤਾ ਪਾਉਣ ਵਿਚ। ਮੈਨੂੰ ਲੱਗਦਾ ਹੈ ਕਿ ਯੁਵਾ ਕ੍ਰਿਕਟਰਾਂ ਨੂੰ ਉਨ੍ਹਾਂ ਦੀ ਯਾਤਰਾ ਦਾ ਆਨੰਦ ਲੈਣ ਦੀ ਛੋਟ ਦੇਣੀ ਚਾਹੀਦੀ ਹੈ।


Related News