ਐਂਡਰਸਨ ਜਖਮੀ ਹੋਣ ਕਾਰਨ ਅਮਰੀਕੀ ਓਪਨ ਵਲੋਂ ਹੱਟੇ

Sunday, Aug 25, 2019 - 11:01 AM (IST)

ਐਂਡਰਸਨ ਜਖਮੀ ਹੋਣ ਕਾਰਨ ਅਮਰੀਕੀ ਓਪਨ ਵਲੋਂ ਹੱਟੇ

ਸਪੋਰਸਟ ਡੈਸਕ— ਦੋ ਵਾਰ ਗਰੈਂਡਸਲੈਮ ਦੇ ਫਾਈਨਲ 'ਚ ਪੁੱਜਣ ਵਾਲੇ ਕੇਵਿਨ ਐਂਡਰਸਨ ਨੇ ਗੋਡੇ ਦੀ ਸੱਟ ਕਾਰਨ ਸ਼ਨੀਵਾਰ ਨੂੰ ਅਮਰੀਕੀ ਓਪਨ ਤੋਂ ਹੱਟਣ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਦਾ ਇਹ 33 ਸਾਲ ਦਾ ਖਿਡਾਰੀ ਫਲਸ਼ਿੰਗ ਮਿਡੋਜ 'ਚ 2017 ਫਾਈਨਲ 'ਚ ਰਾਫੇਲ ਨਡਾਲ ਤੋਂ ਹਾਰ ਗਿਆ ਸੀ ਅਤੇ ਪਿਛਲੇ ਸਾਲ ਵਿੰਬਲਡਨ 'ਚ ਨੋਵਾਕ ਜੋਕੋਵਿਚ ਤੋਂ ਹਾਰ ਕੇ ਉਪ ਜੇਤੂ ਰਿਹਾ ਸੀ। ਅਮਰੀਕੀ ਟੈਨਿਸ ਸੰਘ ਨੇ ਐਲਾਨ ਕੀਤਾ ਕਿ ਡਰਾ 'ਚ ਐਂਡਰਸਨ ਦੀ ਜਗ੍ਹਾ ਇਟਲੀ ਦੇ ਪਾਓਲੋ ਲੋਰੇਂਜੀ ਨੂੰ ਸ਼ਾਮਿਲ ਕੀਤਾ ਗਿਆ।PunjabKesari

ਪਿਛਲੇ ਮਹੀਨੇ ਵਿੰਬਲਡਨ ਦੇ ਤੀਜੇ ਦੌਰ 'ਚ ਬਾਹਰ ਹੋਣ ਤੋਂ ਬਾਅਦ ਐਂਡਰਸਨ ਕਿਸੇ ਟੂਰਨਾਮੈਂਟ 'ਚ ਨਹੀਂ ਖੇਡੇ ਹਨ। ਸੱਟ ਕਾਰਨ ਦੁਨੀਆ ਦਾ 17ਵੇਂ ਨੰਬਰ ਦਾ ਖਿਡਾਰੀ ਹਾਲ 'ਚ ਵਾਸ਼ਿੰਗਟਨ, ਮਾਂਟਰੀਅਲ ਅਤੇ ਸਿਨਸਿਨਾਟੀ ਹਾਰਡਕੋਰਟ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਪਾਇਆ ਸੀ।


Related News