ਦੋ ਹੋਰ ਮੁੱਕੇਬਾਜ਼ ਫਾਈਨਲ ''ਚ, ਭਾਰਤੀ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਸ਼ਨ ਜਾਰੀ

11/26/2017 3:59:02 AM

ਗੁਹਾਟੀ— ਭਾਰਤੀ ਮੁੱਕੇਬਾਜ਼ਾਂ ਨੇ ਏ. ਆਈ. ਬੀ. ਏ. ਮਹਿਲਾ ਯੁਵਾ ਵਿਸ਼ਵ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ ਦੋ ਹੋਰ ਮੁੱਕੇਬਾਜ਼ਾਂ ਨੇ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਜਿਸ ਨਾਲ ਹੁਣ ਖਿਤਾਬੀ ਟੱਕਰ 'ਚ ਭਾਰਤੀ ਮੁੱਕੇਬਾਜ਼ਾਂ ਦੀ ਕੁਲ ਗਿਣਤੀ 5 ਹੋ ਗਈ ਹੈ।
ਨੀਤੂ (48 ਕਿਲੋ) ਤੇ ਸਾਕਸ਼ੀ ਚੋਪੜਾ (54 ਕਿਲੋ) ਨੇ ਆਪਣੇ-ਆਪਣੇ ਵਰਗ ਦੀ ਸੈਮੀਫਾਈਨਲ ਬਾਊਟ ਜਿੱਤੀ, ਜਿਸ ਨਾਲ ਭਾਰਤ ਦਾ ਇਸ ਚੈਂਪੀਅਨਸ਼ਿਪ ਵਿਚ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਜਾਰੀ ਹੈ, ਜਿਹੜਾ ਪਹਿਲੀ ਵਾਰ ਭਾਰਤ 'ਚ ਆਯੋਜਿਤ ਕੀਤਾ ਜਾ ਰਿਹਾ ਹੈ।  ਹਾਲਾਂਕਿ ਅਨੁਪਮਾ (81 ਕਿਲੋ) ਨੂੰ ਆਪਣੀ ਪਹਿਲੀ ਹੀ ਬਾਊਟ ਵਿਚ ਰੂਸ ਦੀ ਅਨਾਸਤਾਸੀਆ ਰਿਬਾਕ ਤੋਂ ਸਰਬਸੰਮਤੀ ਦੇ ਫੈਸਲੇ ਨਾਲ ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। 
ਜ਼ਿਕਰਯੋਗ ਹੈ ਕਿ ਕੱਲ ਜਯੋਤੀ ਗੂਲੀਆ (51 ਕਿਲੋ), ਸ਼ਸ਼ੀ ਚੋਪੜਾ (57 ਕਿਲੋ) ਤੇ ਅੰਕੁਸ਼ਿਤਾ ਬੋਰੋ (64 ਕਿਲੋ) ਨੇ  ਆਪਣੇ-ਆਪਣੇ ਵਰਗ ਦੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ।


Related News