ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ''ਚ ਲਾਗੂ ਨਹੀਂ ਹੋਵੇਗਾ ਦੋ ਦਿਨ ਦਾ ਨਿਯਮ

09/14/2017 4:15:08 AM

ਨਵੀਂ ਦਿੱਲੀ— ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦਾ ਆਯੋਜਨ ਆਗਾਮੀ 15 ਤੋਂ 18 ਨਵੰਬਰ ਤਕ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਵੇਗਾ ਪਰ ਇਸ ਚੈਂਪੀਅਨਸ਼ਿਪ 'ਚ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਦਾ ਦੋ ਦਿਨ ਦਾ ਨਵਾਂ ਨਿਯਮ ਲਾਗੂ ਨਹੀਂ ਹੋਵੇਗਾ।
62ਵੀਂ ਪੁਰਸ਼ ਫ੍ਰੀ ਸਟਾਈਲ ਤੇ ਗ੍ਰੀਕੋ ਰੋਮਨ ਤੇ 20ਵੀਂ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ ਦਾ ਆਯੋਜਨ ਇੰਦੌਰ 'ਚ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ 'ਚ ਯੂਨਾਈਟਿਡ ਵਰਲਡ ਰੈਸਲਿੰਗ ਵਲੋਂ ਸ਼ੁਰੂ ਕੀਤੇ ਗਏ 10-10 ਭਾਰ ਵਰਗਾਂ ਵਿਚ ਮੁਕਾਬਲੇ ਹੋਣਗੇ ਪਰ ਹਰ ਮੁਕਾਬਲੇ ਲਈ ਦੋ ਦਿਨ ਦਾ ਨਵਾਂ ਨਿਯਮ ਇਸ 'ਚ ਲਾਗੂ ਨਹੀਂ ਕੀਤਾ ਜਾਵੇਗਾ। ਹਾਲ ਹੀ ਵਿਚ ਯੂਨਾਨ ਦੇ ਏਥਨਜ਼ 'ਚ ਹੋਈ ਵਿਸ਼ਵ ਕੈਡਿਟ ਕੁਸ਼ਤੀ ਚੈਂਪੀਅਨਸ਼ਿਪ 'ਚ ਯੂਨਾਈਟਿਡ ਵਰਲਡ ਰੈਸਲਿੰਗ ਦੇ 10 ਭਾਰ ਵਰਗਾਂ ਤੇ ਦੋ ਦਿਨ ਦੇ ਮੁਕਾਬਲਿਆਂ ਦਾ ਨਿਯਮ ਪ੍ਰਯੋਗ ਦੇ ਤੌਰ 'ਤੇ ਲਾਗੂ ਕੀਤਾ ਗਿਆ ਸੀ ਪਰ ਇੰਦੌਰ 'ਚ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਦੋ ਦਿਨ ਦਾ ਨਿਯਮ ਲਾਗੂ ਨਹੀਂ ਕੀਤਾ ਜਾ ਰਿਹਾ ਹੈ। 


Related News