ਤਵੇਸਾ ਨੇ ਜਿੱਤਿਆ ਮਹਿਲਾ ਗੋਲਫ ਟੂਰ ਦਾ 8ਵਾਂ ਪੜਾਅ
Friday, Jun 14, 2019 - 08:32 PM (IST)

ਬੈਂਗਲੁਰੂ— ਤਵੇਸਾ ਮਲਿਕ ਨੇ ਬੈਕ 9 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜ ਹੋਲ 'ਚ ਤਿੰਨ ਬਰਡੀ ਲਗਾ ਕੇ ਸ਼ੁੱਕਰਵਾਰ ਨੂੰ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਅੱਠਵੇਂ ਪੜਾਅ ਦਾ ਖਿਤਾਬ ਜਿੱਤ ਲਿਆ। ਤਵੇਸਾ ਦਾ ਇਸ ਸੈਸ਼ਨ 'ਚ ਇਹ ਦੂਜਾ ਖਿਤਾਬ ਹੈ ਤੇ ਉਹ ਰਿਧੀਮਾ ਦਿਲਾਵਰੀ ਤੇ ਗੌਰਿਕਾ ਤੋਂ ਬਾਅਦ ਇਸ ਸੈਸ਼ਨ 'ਚ 2 ਖਿਤਾਬ ਜਿੱਤਣ ਵਾਲੀ ਤੀਜੀ ਖਿਡਾਰਨ ਬਣ ਗਈ ਹੈ। ਤਵੇਸਾ ਨੇ ਤੀਜੇ ਤੇ ਆਖਰੀ ਰਾਊਂਡ 'ਚ 2 ਅੰਡਰ 70 ਦਾ ਕਾਰਡ ਖੇਡਿਆ ਤੇ ਕੱਲ ਚੋਟੀ 'ਤੇ ਚੱਲ ਰਹੀ ਮਿਲੀ ਸਰੋਹਾ (72) ਨੂੰ ਇਕ ਸ਼ਾਟ ਨਾਲ ਪਿੱਛੇ ਛੱਡ ਕੇ ਆਪਣੇ ਨਾਂ ਕੀਤਾ।
23 ਸਾਲਾ ਤਵੇਸਾ ਦਾ ਕੁੱਲ ਸਕੋਰ 3 ਅੰਡਰ 213 ਰਿਹਾ ਜਦਕਿ ਮਿਲੀ ਦੋ ਅੰਡਰ 214 ਦੇ ਨਾਲ ਦੂਜੇ ਸਥਾਨ 'ਤੇ ਰਹੀ। ਤਵੇਸਾ ਨੇ ਇਸ ਤੋਂ ਪਹਿਲਾਂ ਤੀਜੇ ਪੜਾਅ ਦਾ ਖਿਤਾਬ ਜਿੱਤਿਆ ਸੀ। ਮਿਲੀ ਨੂੰ ਅਜੇ ਆਪਣੇ ਪਹਿਲੇ ਖਿਤਾਬ ਦੀ ਭਾਲ ਹੈ।