ਓਪਨ ਕਬੱਡੀ ਦੇ ਮਹਾ ਸੰਗਰਾਮ ਮੁਕਾਬਲੇ ''ਚ ਤੁੰਗਵਾਲੀ ਦੀ ਝੰਡੀ
Friday, Mar 01, 2019 - 04:17 AM (IST)

ਨਥਾਣਾ (ਬੱਜੋਆਣੀਆਂ)- ਤੰਦਰੁਸਤ ਮਿਸ਼ਨ ਪੰਜਾਬ ਤਹਿਤ ਕਬੱਡੀ ਦੇ ਮਹਾਂ ਸੰਗਰਾਮ ਬਲਾਕ ਪੱਧਰੀ ਮੁਕਾਬਲੇ ਪਿੰਡ ਪੂਹਲਾ ਦੇ ਖੇਡ ਸਟੇਡੀਅਮ 'ਚ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ,ਬੀ. ਡੀ. ਪੀ. ਓ. ਨੀਰੂ ਗਰਗ ਦੀ ਅਗਵਾਈ ਤੇ ਲੈਕਚਰਾਰ ਜਗਦੀਪ ਕੁਮਾਰ ਦੀ ਦੇਖ-ਰੇਖ 'ਚ ਦੋ ਰੋਜ਼ਾ ਕਰਵਾਏ ਗਏ, ਜਿਸ ਦੌਰਾਨ ਬਲਾਕ ਨਥਾਣਾ ਦੀਆਂ ਸਮੁੱਚੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ 'ਚ ਖਿਡਾਰੀਆਂ ਨੇ ਡੋਪ ਟੈਸਟ ਕਰਵਾ ਕੇ ਭਾਗ ਲਿਆ। ਇਸ ਮੌਕੇ ਬਾਂਡ ਅੰਬੈਸਡਰ ਗ੍ਰੇਟ ਖਲੀ ਉਚੇਚੇ ਤੌਰ 'ਤੇ ਪੁੱਜੇ, ਜਿੰਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਡਾ. ਨਾਨਕ ਸਿੰਘ ਐਸ. ਐੱਸ. ਪੀ. ਬਠਿੰਡਾ, ਪਰਨੀਤ ਭਾਰਦਵਾਜ ਡਿਪਟੀ ਕਮਿਸ਼ਨਰ ਬਠਿੰਡਾ, ਦਵਿੰਦਰ ਕਮਾਰ ਥਾਣਾ ਮੁਖੀ ਨਥਾਣਾ ਆਦਿ ਹਾਜ਼ਰ ਸਨ।
ਇਸ ਮੌਕੇ ਮੈਚਾਂ ਦੀ ਨਿਗਰਾਨੀ ਕਰ ਰਹੇ ਸਰੀਰਕ ਸਿੱਖਿਆ ਅਧਿਆਪਕ ਰੇਸ਼ਮ ਸਿੰਘ ਭੁੱਚੋ, ਨਿਰਮਲ ਸਿੰਘ ਨਥਾਣਾ, ਰਾਵਿੰਦਰ ਸਿੰਘ, ਹਰਪਾਲ ਸਿੰਘ, ਬਲਰਾਜ ਸਿੰਘ, ਪ੍ਰਦੀਪ ਸਿੰਘ ਬੌਬੀ ਭੁੱਚੋ ਕਲਾਂ, ਕਿਰਨਜੀਤ ਕੌਰ ਕਲਿਆਣ, ਸੰਦੀਪ ਕੌਰ ਬਾਠ ਆਦਿ ਨੇ ਦੱਸਿਆ ਕਿ ਕਬੱਡੀ ਓਪਨ 'ਚ ਤੁੰਗਵਾਲੀ ਦੇ ਗੱਭਰੂਆਂ ਦੀ ਚੜ੍ਹਤ ਰਹੀ ਹੈ ਜਦ ਕਿ ਦੂਜਾ ਸਥਾਨ ਭੈਣੀ ਪਿੰਡ ਦੇ ਖਿਡਾਰੀਆਂ ਦੀ ਝੋਲੀ ਪਿਆ ਹੈ। ਕਬੱਡੀ 55 ਕਿਲੋ ਵਰਗ 'ਚ ਪੂਹਲਾ ਪਿੰਡ ਨੇ ਗੋਬਿੰਦਪੁਰਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਰੱਸਾਕਸ਼ੀ ਦੇ ਮਰਦ ਮੁਕਾਬਲੇ 'ਚ ਲਹਿਰਾ ਸੌਧਾਂ ਨੇ ਪਹਿਲਾ ਅਤੇ ਬਾਠ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਰੱਸਾਕਸ਼ੀ ਔਰਤਾਂ ਦੇ ਮੁਕਾਬਲੇ 'ਚ ਭੁੱਚੋ ਕਲਾਂ ਨੇ ਪਹਿਲਾ ਅਤੇ ਤੁੰਗਵਾਲੀ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਬੱਜੋਆਣਾ ਪਿੰਡ ਦੀ ਸ਼ਲਮਾ ਬੀਬੀ ਨੇ ਗੋਲਾ ਸੁੱਟਣ 'ਚ ਅਤੇ 400 ਮੀਟਰ ਦੌੜ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 200 ਮੀਟਰ ਦੌੜਾਂ 'ਚ ਸਰਮੀਤ ਕੌਰ ਬਾਠ ਨੇ ਪਹਿਲਾ ਅਤੇ ਕਿਰਨਦੀਪ ਕੌਰ ਕਲਿਆਣ ਮਲਕਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਇਸ ਟੂਰਨਾਮੈਂਟ ਨੂੰ ਨੇਪਰੇ ਚਾੜਣ ਲਈ ਸਰਪੰਚ ਜਸਵਿੰਦਰ ਸਿੰਘ ਜਸ ਬੱਜੋਆਣਾ, ਸਰਪੰਚ ਬਲਜਿੰਦਰ ਸਿੰਘ ਕਲਿਆਣ, ਸਰਪੰਚ ਚਮਕੌਰ ਸਿੰਘ ਪੂਹਲੀ, ਸਰਪੰਚ ਕੁਲਵਿੰਦਰ ਸਿੰਘ ਕਿੰਦਰਾ, ਸਰਪੰਚ ਅਮਰਿੰਦਰ ਸਿੰਘ ਪ੍ਰਿੰਸ, ਸਰਪੰਚ ਬੂਟਾ ਸਿੰਘ ਢੇਲਵਾਂ, ਬਰੈਟਲੀ ਪੂਹਲਾ, ਸੰਮੀ ਪੂਹਲਾ, ਜਗਰੂਪ ਸਿੰਘ ਕੋਚ, ਬਾਬਾ ਮਨਮੋਹਣ ਸਿੰਘ , ਗੁਰੰਜਟ ਸਿੰਘ ਗੋਲਟਾ ਆਦਿ ਨੇ ਅਹਿਮ ਰੋਲ ਅਦਾ ਕੀਤਾ।