ਡਾਂਸ ਦਾ ਵੀਡੀਓ ਸ਼ੇਅਰ ਕਰ ਟਰੋਲ ਹੋਏ ਕੋਹਲੀ, ਲੋਕਾਂ ਨੇ ਕਿਹਾ- ਆਪਣੀ ਕਪਤਾਨੀ ''ਤੇ ਧਿਆਨ ਦੇਵੋਂ
Friday, Jul 26, 2019 - 09:20 PM (IST)

ਸਪੋਰਟਸ ਡੈੱਕਸ— ਆਈ. ਸੀ. ਸੀ. ਵਿਸ਼ਵ ਕੱਪ 2019 ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਹੁਣ ਭਾਰਤੀ ਟੀਮ ਵਿੰਡੀਜ਼ ਦੌਰੇ ਲਈ ਤਿਆਰ ਹੈ। ਅੱਜ ਜਦੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਵੀਡੀਓ ਸ਼ੇਅਰ ਕੀਤੀ ਤਾਂ ਇਹ ਗੱਲ ਸਾਫ ਤੌਰ 'ਤੇ ਦੇਖਣ ਨੂੰ ਮਿਲੀ ਕਿ ਲੋਕਾਂ 'ਚ ਸੈਮੀਫਾਈਨਲ 'ਚ ਭਾਰਤ ਦੇ ਪ੍ਰਦਰਸ਼ਨ ਨੂੰ ਲੈ ਕੇ ਹੁਣ ਵੀ ਗੁੱਸਾ ਹੈ। ਇਹੀ ਕਾਰਣ ਹੈ ਕਿ ਕੋਹਲੀ ਨੂੰ ਆਪਣੀ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਟਰੋਲਸ ਦਾ ਸਾਹਮਣਾ ਕਰਨਾ ਪਿਆ।
Positivity attracts positivity. Your choice defines your outcome. 🙏😇 #BTS
A post shared by Virat Kohli (@virat.kohli) on Jul 24, 2019 at 6:19am PDT
ਕੋਹਲੀ ਵਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਉਹ ਪਿਊਮਾ ਦੇ ਟ੍ਰੈਕ ਸੂਟ ਵਾਲੀ ਡ੍ਰੈੱਸ 'ਚ ਡਾਂਸ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਸਾਫ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਉਹ ਐਡ ਦੀ ਸ਼ੂਟਿੰਗ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੋਹਲੀ ਨੇ ਕੈਪਸ਼ਨ ਦਿੱਤਾ, 'ਸਕਾਰਾਤਮਕਤਾ ਸਕਰਾਤਮਕਤਾ ਦੀ ਵੱਲ ਆਕਰਸ਼ਿਤ ਹੁੰਦੀ ਹੈ। ਤੁਹਾਡੀ ਪਸੰਦ ਤੁਹਾਡਾ ਨਤੀਜਾ ਤੈਅ ਕਰਦੀ ਹੈ।'
ਕੋਹਲੀ ਦਾ ਇਹ ਵੀਡੀਓ ਸ਼ੇਅਰ ਕਰਨਾ ਲੋਕਾਂ ਨੂੰ ਪਸੰਦ ਨਹੀਂ ਆਇਆ ਤੇ ਫੈਨਸ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਫੈਨ ਨੇ ਲਿਖਿਆ 'ਤੁਹਾਡੀ ਪਸੰਦ ਤੁਹਾਡਾ ਨਤੀਜਾ ਤੈਅ ਕਰਦੀ ਹੈ!!! ਤੇ ਤੁਹਾਡੇ ਸ਼ਾਨਦਾਰ ਵਿਕਲਪਾਂ ਨੇ ਵਿਸ਼ਵ ਨੂੰ ਬਰਬਾਦ ਕਰ ਦਿੱਤਾ। ਜਾਓ ਭਾਜੀ ਨੱਚੋ, ਖੂਬ ਨੱਚੋ।' ਹਾਲਾਂਕਿ ਕੋਹਲੀ ਦੇ ਇਸ ਵੀਡੀਓ 'ਤੇ ਕੁਝ ਲੋਕਾਂ ਨੇ ਉਸਦੀ ਸ਼ਲਾਘਾ ਵੀ ਕੀਤੀ।