ਭਾਰਤ ਦੌਰੇ ਲਈ ਆਸਟਰੇਲੀਆਈ ਵਨ-ਡੇ ਟੀਮ ਦਾ ਐਲਾਨ
Tuesday, Dec 17, 2019 - 10:17 AM (IST)

ਸਪੋਰਟਸ ਡੈਸਕ— ਭਾਰਤ ਖਿਲਾਫ 14 ਜਨਵਰੀ ਤੋਂ ਮੁੰਬਈ 'ਚ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ ਹੋ ਗਿਆ ਹੈ। ਆਸਟਰੇਲੀਆਈ ਟੀਮ ਅਗਲੇ ਮਹੀਨੇ ਵਨ-ਡੇ ਕੌਮਾਂਤਰੀ ਸੀਰੀਜ਼ ਦੇ ਲਈ ਭਾਰਤ ਦੌਰੇ 'ਤੇ ਆਵੇਗੀ। ਇਸ ਦੇ ਲਈ ਕ੍ਰਿਕਟ ਆਸਟਰੇਲੀਆ ਨੇ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦਸ ਦਈਏ ਕਿ ਕਪਤਾਨ ਦੀ ਕਮਾਨ ਇਕ ਵਾਰ ਫਿਰ ਐਰੋਨ ਫਿੰਚ ਦੇ ਹੱਥਾਂ 'ਚ ਹੋਵੇਗੀ, ਜਦਕਿ ਐਲੇਕਸ ਕੈਰੀ ਅਤੇ ਪੈਟ ਕਮਿੰਸ ਉਸ ਦੇ ਉਪ ਕਪਤਾਨ ਹੋਣਗੇ। ਟੀਮ 'ਚ ਪੰਜ ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਖਿਡਾਰੀਆਂ 'ਚੋ ਗਲੇਨ ਮੈਕਸਵੇਲ, ਨਾਥਨ ਲਾਇਨ ਅਤੇ ਮਾਰਕਸ ਸਟੋਈਨਿਸ ਜਿਹੇ ਨਾਂ ਸ਼ਾਮਲ ਹਨ। ਆਸਟਰੇਲੀਆਈ ਸਿਲੈਕਟਰਸ ਨੇ ਟੈਸਟ ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਾਰਨਸ ਲਾਬੁਸ਼ੇਨ ਨੂੰ 14 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਹੈ। ਜਦਕਿ ਜੋਸ਼ ਹੇਜ਼ਲਵੁੱਡ ਦੀ ਵਨ-ਡੇ ਟੀਮ 'ਚ ਵਾਪਸੀ ਹੋਈ ਹੈ। ਵੱਡੀ ਗੱਲ ਇਹ ਹੈ ਕਿ ਵਨ-ਡੇ ਸੀਰੀਜ਼ ਲਈ ਆਸਟਰੇਲੀਆਈ ਟੀਮ ਨੇ ਐਂਡ੍ਰਿਊ ਮੈਕਡਾਨਲਡ ਨੂੰ ਹੈੱਡ ਕੋਚ ਬਣਾਇਆ ਹੈ, ਜਦਕਿ ਜਸਟਿਨ ਲੈਂਗਰ ਨੂੰ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ।
ਆਸਟਰੇਲੀਆਈ ਟੀਮ : ਐਰੋਨ ਫਿੰਚ (ਕਪਤਾਨ), ਸੀਨ ਐਬਾਟ, ਐਸ਼ਟਨ ਐਗਰ, ਐਲੇਕਸ ਕੈਰੀ, ਪੈਟ ਕਮਿੰਸ, ਪੀਟਰ ਹੈਂਡਸਕਾਂਬ, ਜੋਸ਼ ਹੇਜ਼ਲਵੁੱਡ, ਮਾਰਨਸ ਲਾਬੁਸ਼ੇਨ, ਕੇਨ ਰਿਚਰਡਸਨ, ਸਟੀਵ ਸਮਿਥ, ਮਿਚੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਅਤੇ ਐਡਮ ਜ਼ਾਂਪਾ।