ਦੁਨੀਆ ਦੇ ਟਾਪ 5 ਗੇਂਦਬਾਜ਼, ਜਿਨ੍ਹਾਂ ਨੇ ਟੈਸਟ ਕ੍ਰਿਕਟ ’ਚ ਹਾਸਲ ਕੀਤੀਆਂ ਸਭ ਤੋਂ ਵੱਧ ਵਿਕਟਾਂ

05/20/2020 4:23:31 PM

ਸਪੋਰਟਸ ਡੈਸਕ— ਕ੍ਰਿਕਟ ਇਤਿਹਾਸ ’ਚ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ਾਂ ਦਾ ਵੀ ਬੋਲਬਾਲਾ ਰਿਹਾ ਹੈ। ਜੇਕਰ ਅਸੀਂ ਟੈਸਟ ਕ੍ਰਿਕਟ ’ਚ ਸਭ ਤੋਂ ਸਫਲ ਗੇਂਦਬਾਜ਼ ਦਾ ’ਤੇ ਚਰਚਾ ਕਰੀਏ ਤਾਂ ਉਹ ਹੈ ਸ਼੍ਰੀਲੰਕਾ ਟੀਮ ਦੇ ਸਪਿਨ ਗੇਂਦਬਾਜ਼ ਮੁਰਲੀਧਰਨ। ਉਹ ਦੁਨੀਆ ਦੇ ਇਕਲੌਤੇ ਗੇਂਦਬਾਜ਼ ਹਨ ਜਿਨ੍ਹਾਂ ਨੇ ਟੈਸਟ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਵਿਕਟ ਹਾਸਲ ਕੀਤੇ। ਇਨ੍ਹਾਂ ਤੋਂ ਇਲਾਵਾ ਵੀ ਹੋਰ ਗੇਂਦਬਾਜ਼ ਹਨ ਜਿਨ੍ਹਾਂ ਨੇ ਆਪਣੀ ਫਿਰਕੀ ਨਾਲ ਕਈ ਵਿਕਟਾਂ ਹਾਸਲ ਕੀਤੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਗੇਂਦਬਾਜ਼ਾਂ ਦੇ ਬਾਰੇ ’ਚ ਦੱਸਾਂਗੇ ਜਿਨ੍ਹਾਂ ਨੇ ਟੈਸਟ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਵਿਕਟ ਲਈਆਂ ਹਨ। 

ਸਭ ਤੋਂ ਵੱਧ ਟੈਸਟ ਵਿਕਟਾਂ ਹਾਸਲ ਕਰਨ ਵਾਲੇ 5 ਗੇਂਦਬਾਜ਼

ਮੁਥੱਈਆ ਮੁਰਲੀਧਰਨ
ਸ਼੍ਰੀਲੰਕਾ ਦੇ ਸਾਬਕਾ ਸਪਿਨ ਗੇਂਦਬਾਜ਼ ਮੁਰਲੀਧਰਨ ਦੇ ਅੱਗੇ ਵੱਡੇ-ਵੱਡੇ ਬੱਲੇਬਾਜ਼ਾਂ ਦੇ ਪਸੀਨੇ ਛੁੱਟ ਜਾਂਦੇ ਸਨ। ਮੁਰਲੀਧਰਨ ਨੇ ਆਪਣੇ ਟੈਸਟ ਕਰੀਅਰ ਚ 133 ਟੈਸਟ ਮੈਚ ਖੇਡ ਕੇ ਸਭ ਤੋਂ ਜ਼ਿਆਦਾ 800 ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਹਨ। PunjabKesari ਸ਼ੇਨ ਵਾਰਨ
ਇਸ ਆਸਟਰੇਲੀਆਈ ਸਪਿਨ ਗੇਂਦਬਾਜ ਨੇ ਕ੍ਰਿਕਟ ਇਤਿਹਾਸ ’ਚ ਆਪਣੀ ਬਹੁਤ ਵੱਡੀ ਛਾਪ ਛੱਡੀ ਹੈ। ਉਨ੍ਹਾਂ ਨੇ ਆਪਣੀ ਫਿਰਕੀ ਨਾਲ ਬੱਲੇਬਾਜ਼ਾਂ ਨੂੰ ਚੱਕਰਾਂ ’ਚ ਪਾਇਆ ਹੋਇਆ ਸੀ। ਸ਼ੇਨ ਵਾਰਨ ਨੇ ਟੈਸਟ ਕਰੀਅਰ ’ਚ 145 ਮੈਚ ਖੇਡ ਕੇ 708 ਵਿਕਟਾਂ ਲਈਆਂ ਹਨ। ਉਹ ਟੈਸਟ ’ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਦੂਜੇ ਗੇਂਦਬਾਜ਼ ਹੈ।PunjabKesari  ਅਨਿਲ ਕੁੰਬਲੇ
ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਅਨਿਲ ਕੁੰਬਲੇ ਵੀ ਇਸ ਸੂਚੀ ’ਚ ਸ਼ਾਮਲ ਹਨ। ਕੁੰਬਲੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਇਕ ਪਾਰੀ ’ਚ 74 ਦੌੜਾਂ ਦੇ ਕੇ 10 ਵਿਕਟਾਂ ਝੱਟਕਾਈਆਂ ਸਨ। ਕੁੰਬਲੇ ਨੇ ਆਪਣੇ ਕਰੀਅਰ ’ਚ 132 ਟੈਸਟ ਮੈਚ ਖੇਡ ਕੇ 619 ਵਿਕਟਾਂ ਹਾਸਲ ਕੀਤੀਆਂ ਹਨ।PunjabKesari  ਗਲੇਨ ਮੈਗ੍ਰਾ
ਆਸਟਰੇਲੀਆ ਦੇ ਇਸ ਦਿੱਗਜ ਗੇਂਦਬਾਜ਼ ਨੇ 21.64 ਦੀ ਔਸਤ ਨਾਲ 124 ਟੈਸਟ ਮੈਚਾਂ ’ਚ 563 ਵਿਕਟ ਹਾਸਲ ਹਨ। ਗਲੇਨ ਮੈਗ੍ਰਾ ਇਕ ਅਜਿਹੇ ਗੇਂਦਬਾਜ਼ ਸਨ ਜਿਨ੍ਹਾਂ ਨੂੰ ਦੇਖ ਕੇ ਵੱਡੇ-ਵੱਡੇ ਬੱਲੇਬਾਜ਼ ਕੰਬ ਉੱਠਦੇ ਸਨ।PunjabKesari  ਕੋਰਟਨੀ ਵਾਲਸ਼
ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਕੋਰਟਨੀ ਵਾਲਸ਼ ਆਪਣੇ ਟੈਸਟ ਕਰੀਅਰ ’ਚ 132 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ ਕੁਲ 519 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਹ ਟੈਸਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੁਨੀਆ ਦੇ 5ਵੇਂ ਗੇਂਦਬਾਜ਼ ਹੈ।PunjabKesari


Davinder Singh

Content Editor

Related News